ਬੱਚਿਆਂ ਸਮੇਤ ਦੁਬਈ ਘੁੰਮਣ ਗਏ ਨਿਊਜੀਲੈਂਡ ਦੇ ਪਰਿਵਾਰ ਨੇ ਹੜ੍ਹ ਦੇ ਪਾਣੀ ਵਿੱਚ ਤੈਰਕੇ ਬਚਾਈ ਜਾਨ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੀ ਰਹਿਣ ਵਾਲੀ ਦੀਮਾ ਹਮਦਾ, ਉਸਦਾ ਪਤੀ ਲੁਕਾ ਬੇਲਾ ਤੇ 3 7 ਸਾਲਾ, 5 ਸਾਲਾ ਤੇ 1 ਸਾਲ ਦੇ ਬੱਚੇ ਸਾਰੇ ਪਰਿਵਾਰ ਸਮੇਤ ਹਰ ਸਾਲ ਦੁਬਈ ਛੁੱਟੀਆਂ ਮਨਾਉਣ ਜਾਂਦੇ ਹਨ, ਪਰ ਇਸ ਵਾਰ ਜੋ ਉਨ੍ਹਾਂ ਨਾਲ ਹੋਇਆ, ਉਸ ਬਾਰੇ ਉਹ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੇ।
ਬੇਲਾ ਨੇ ਦੱਸਿਆ ਕਿ ਕੁਝ ਹੀ ਪਲਾਂ ਵਿੱਚ ਖਰਾਬ ਹੋਏ ਮੌਸਮ ਵਿੱਚ ਉਸਨੇ ਸੋਚਿਆ ਵੀ ਨਹੀਂ ਸੀ ਕਿ ਇੱਕੋ ਦਮ ਆਈ ਤੂਫਾਨੀ ਬਾਰਿਸ਼ ਸਾਰੇ ਪਰਿਵਾਰ ਲਈ ਜਾਨ ‘ਤੇ ਬਣ ਆਏਗੀ। ਬੇਲਾ ਨੇ ਦੱਸਿਆ ਕਿ ਘਰ ਵਾਪਸੀ ਦੀ ਉਡਾਣ ਫੜਣ ਲਈ ਏਅਰਲਾਈਨ ਨੇ ਉਨ੍ਹਾਂ ਨੂੰ 6 ਘੰਟੇ ਪਹਿਲਾਂ ਆਉਣ ਲਈ ਕਿਹਾ ਤੇ ਜਦੋਂ ਉਹ ਘਰੋਂ ਤੁਰੇ ਤੱਦ ਤੱਕ ਬਾਰਿਸ਼ ਸ਼ੁਰੂ ਹੋ ਚੁੱਕੀ ਸੀ। ਰਸਤੇ ਵਿੱਚ ਹਾਲਾਤ ਅਜਿਹੇ ਮਾੜੇ ਹੋ ਗਏ ਕਿ ਸੜਕਾਂ ‘ਤੇ ਲੱਕ ਤੋਂ ਉੱਪਰ ਤੱਕ ਪਾਣੀ ਇੱਕਠਾ ਹੋ ਗਿਆ। ਉਨ੍ਹਾਂ ਦੀ ਗੱਡੀ ਪਾਣੀ ਵਿੱਚ ਰੁੱਕ ਗਈ ਤੇ ਆਪਣੇ ਰੋਂਦੇ ਹੋਏ ਬੱਚਿਆਂ ਨੂੰ ਬਚਾਉਣ ਲਈ ਜੋੜੇ ਨੇ ਪਾਣੀ ਵਿੱਚੋਂ ਤੈਰਕੇ ਰਾਹ ਬਣਾਇਆ ਤੇ ਇੱਕ ਸੁਰੱਖਿਅਤ ਥਾਂ ‘ਤੇ ਪੁੱਜੇ।
ਦੱਸਦੀਏ ਕਿ ਦੁਬਈ ਵਿੱਚ ਬੀਤੇ 76 ਸਾਲਾਂ ਵਿੱਚ ਅਜਿਹੀ ਬਾਰਿਸ਼ ਦੇ ਰਿਕਾਰਡ ਮੌਜੂ੍ਹਦ ਨਹੀਂ ਹਨ, ਕਿਉਂਕਿ ਕਰੀਬ ਡੇਢ ਸਾਲ ਵਿੱਚ ਹੋਣ ਵਾਲੀ ਬਾਰਿਸ਼ ਕੁਝ ਹੀ ਘੰਟਿਆਂ ਵਿੱਚ ਪੈ ਗਈ। ਅਜੇ ਵੀ ਦੁਬਈ ਸਮੇਤ ਪੂਰੇ ਯੂਏਈ ਵਿੱਚ ਹਾਲਾਤ ਸਧਾਰਨ ਹੋਣ ਨੂੰ ਕਈ ਦਿਨ ਦਾ ਸਮਾਂ ਲੱਗ ਜਾਏਗਾ।