ਨਿਊਜੀਲੈਂਡ/ ਆਸਟ੍ਰੇਲੀਆ ਵਾਲਿਓ ਕੱਲ ਨੂੰ ਘੜੀ ਦੀਆਂ ਸੂਈਆਂ ਕਰ ਲਿਓ 1 ਘੰਟਾ ਪਿੱਛੇ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਡੇਅ ਲਾਈਟ ਸੇਵਿੰਗ ਭਾਵ ਦਿਨ ਦੇ ਸਮੇਂ ਦਾ ਹੋਰ ਲਾਹਾ ਲੈਣ ਲਈ ਕੱਲ ਐਤਵਾਰ 7 ਅਪ੍ਰੈਲ ਤੋਂ ਘੜੀ ਦੀਆਂ ਸੂਈਆਂ ਨੂੰ ਨਿਊਜੀਲੈਂਡ ਤੇ ਆਸਟ੍ਰੇਲੀਆ ਦੇ ਬਹੁਤੇ ਹਿੱਸਿਆਂ ਵਿੱਚ ਇੱਕ ਘੰਟਾ ਪਿੱਛੇ ਕੀਤਾ ਜਾ ਰਿਹਾ ਹੈ। ਇਹ ਬਦਲਾਅ ਤੜਕੇ 3 ਵਜੇ ਹੋਏਗਾ, ਜਦੋਂ ਸਮਾਂ ਇੱਕ ਘੰਟਾ ਪਿੱਛੇ ਕਰ ਦਿੱਤਾ ਜਾਏਗਾ, ਸਮਾਰਟ ਗੈਜੇਟ ਤਾਂ ਇਸ ਬਦਲਾਅ ਨੂੰ ਆਪਣੇ-ਆਪ ਹੀ ਅਪਣਾ ਲੈਣਗੇ, ਪਰ ਮੈਨੁਅਲ ਘੜੀਆਂ ਵਿੱਚ ਇਹ ਬਦਲਾਅ ਖੁਦ ਹੀ ਕਰਨਾ ਪਏਗਾ। ਇਸ ਸਦੀ ਦੇ ਸ਼ੁਰੂਆਤ ਵਿੱਚ ਸ਼ੁਰੂ ਹੋਈ ਡੇਅ ਲਾਈਟ ਸੇਵਿੰਗਸ ਨੂੰ ਪਹਿਲੀ ਵਾਰ ਆਸਟ੍ਰੇਲੀਆ ਵਿੱਚ 1916 ਵਿੱਚ ਅਤੇ ਨਿਊਜੀਲੈਂਡ ਵਿੱਚ 1927 ਵਿੱਚ ਅਪਣਾਇਆ ਗਿਆ ਸੀ। ਡੇਅ ਲਾਈਟ ਸੇਵਿੰਗਸ ਦਾ ਸ਼ੁਰੂ ਅਤੇ ਖਤਮ ਹੋਣਾ ਨਵੇਂ ਮੌਸਮ ਦੀ ਸ਼ੁਰੂਆਤ ਨਾਲ ਵੀ ਸਿੱਧੇ ਤੌਰ ‘ਤੇ ਜੁੜਿਆ ਹੈ।