ਮਾਰਕੀਟ ਪਲੇਸ ‘ਤੇ ਸਮਾਨ ਖ੍ਰੀਦਣ ਜਾਂ ਵੇਚਣ ਤੋਂ ਪਹਿਲਾਂ ਸਾਵਧਾਨ

Spread the love

ਇਸ ਨੌਜਵਾਨ ਨੂੰ ਡੀਲ ਦੌਰਾਨ ਛੂਰੇ ਨਾਲ ਕੀਤਾ ਗਿਆ ਜਖਮੀ
ਮੈਲਬੋਰਨ (ਹਰਪ੍ਰੀਤ ਸਿੰਘ) – ਪਹਿਲਾਂ ਤਾਂ ਅਜਿਹੀਆਂ ਘਟਨਾਵਾਂ ਸਿਰਫ ਲੁੱਟ ਤੱਕ ਹੀ ਸੀਮਿਤ ਹੁੰਦੀਆਂ ਸਨ, ਪਰ ਹੁਣ ਇਹ ਮਾਮਲੇ ਗੰਭੀਰ ਹਮਲਿਆਂ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਗਏ ਹਨ। ਮਾਰਕੀਟ ਪਲੇਸ ‘ਤੇ ਸਮਾਨ ਖ੍ਰੀਦਣ ਜਾਂ ਵੇਚਣ ਲੱਗਿਆ ਪੂਰਾ ਧਿਆਨ ਵਰਤਿਆ ਕਰੋ, ਕਿਉਂਕਿ ਪਰਥ ਦੇ ਇੱਕ ਨੌਜਵਾਨ ਨੂੰ ਅਜਿਹੀ ਡੀਲ ਦੌਰਾਨ ਛੂਰਾ ਮਾਰਕੇ ਜਖਮੀ ਕੀਤੇ ਜਾਣ ਦੀ ਖਬਰ ਹੈ। 20 ਸਾਲਾ ਨੌਜਵਾਨ ਫੇਸਬੁੱਕ ‘ਤੇ ਜਿਊਲਰੀ ਵੇਚਣ ਜਾ ਰਿਹਾ ਸੀ ਜਦੋਂ ਅਚਾਨਕ ਜਿਊਲਰੀ ਖ੍ਰੀਦਣ ਆਏ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਉਸਨੂੰ ਛੂਰੇ ਨਾਲ ਜਖਮੀ ਕਰ ਦਿੱਤਾ। ਹਮਲਾਵਰਾਂ ਵਲੋਂ ਉਸ ਦੇ ਪੇਟ ਅਤੇ ਪੱਟ ‘ਤੇ ਛੂਰੇ ਨਾਲ ਹਮਲਾ ਕੀਤਾ ਗਿਆ ਸੀ।