ਆਕਲੈਂਡ, ਬੇਅ ਆਫ ਪਲੈਂਟੀ ਤੇ ਵਲੰਿਗਟਨ ਵਿੱਚ ਡਰਾਈਵਿੰਗ ਟੈਸਟ ਦੀ ਪਾਸ ਦਰ ਸਭ ਤੋਂ ਮਾੜੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਵਾਕਾ ਕੋਟਾਹੀ ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਦੇ 2023 ਲਈ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਆਕਲੈਂਡ, ਬੇਅ ਆਫ ਪਲੈਂਟੀ ਤੇ ਵਲੰਿਗਟਨ ਦੇ ਇਲਾਕਿਆਂ ਵਿੱਚ ਡਰਾਈਵਿੰਗ ਟੈਸਟ ਦੀ ਪਾਸ ਦਰ ਬਾਕੀ ਦੇ ਇਲਾਕਿਆਂ ਮੁਕਾਬਲੇ ਕਾਫੀ ਘੱਟ ਹੈ। ਆਕਲੈਂਡ ਦੀ ਪਾਸ ਦਰ ਸਭ ਤੋਂ ਬੁਰੀ ਮੰਨੀ ਜਾ ਰਹੀ ਹੈ, ਜੋਕਿ 49.2% ਰੈਸਟਰੀਕਟਡ ਲਈ ਤੇ 55.7% ਫੁੱਲ ਲਾਇਸੈਂਸ ਲਈ ਹੈ।
ਬੇਅ ਆਫ ਪਲੈਂਟੀ ਲਈ ਇਹ ਕ੍ਰਮਵਾਰ50.9% ਤੇ 59.4% ਹੈ। ਸਭ ਤੋਂ ਜਿਆਦਾ ਪਾਸ ਦਰ ਟਾਰਾਨਾਕੀ ਦੀ ਹੈ, ਜਿੱਥੇ ਕ੍ਰਮਵਾਰ 70.6% ਤੇ 77% ਪਾਸ ਹੋਏ ਹਨ।
ਨਿਊਜੀਲੈਂਡ ਇੰਸਟੀਚਿਊਟ ਆਫ ਡਰਾਈਵਰ ਐਜੁਕੇਟਰ ਪ੍ਰੈਜੀਡੈਂਟ ਮਾਰਕ ਰੇਵਿਲ ਅਨੁਸਾਰ ਆਕਲੈਂਡ ਵਰਗੇ ਸ਼ਹਿਰਾਂ ਦੀ ਪਾਸ ਦਰ ਭਾਂਵੇ ਘੱਟ ਹੈ, ਪਰ ਇਸਦੇ ਬਾਵਜੂਦ ਪੇਂਡੂ ਇਲਾਕੇ ਵਿੱਚ ਟੈਸਟ ਪਾਸ ਕਰਨਾ ਵਧੇਰੇ ਔਖਾ ਹੈ, ਕਿਉਂਕਿ ਛੋਟੇ ਪੇਂਡੂ ਇਲਾਕਿਆਂ ਵਿੱਚ ਵੱਖਰੇ ਟ੍ਰੈਫਿਕ ਵਾਤਾਵਰਣ ਸਿਰਜਦੇ ਹਨ, ਜਿਸ ਕਾਰਨ ਵੱਡੇ ਸ਼ਹਿਰਾਂ ਤੋਂ ਉੱਥੇ ਜਾਕੇ ਡਰਾਈਵਿੰਗ ਟੈਸਟ ਦੇਣਾ ਸੁਖਾਲਾ ਨਹੀਂ ਹੁੰਦਾ।