ਤਕਨੀਕੀ ਖਰਾਬੀ ਕਾਰਨ ਟੈਸਲਾ ਨੇ ਹਜਾਰਾਂ ਦੀ ਗਿਣਤੀ ਵਿੱਚ ਆਪਣੇ ਟਰੱਕ ਮੰਗਵਾਏ ਵਾਪਿਸ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਟੈਸਲਾ ਕੰਪਨੀ ਵਲੋਂ ਆਪਣੇ ਹਜਾਰਾਂ ਸਾਈਬਰ ਟਰੱਕ ਕੰਪਨੀ ਵਿੱਚ ਵਾਪਿਸ ਮੰਗਵਾਏ ਜਾ ਰਹੇ ਹਨ, ਦਰਅਸਲ ਇਨ੍ਹਾਂ ਟਰੱਕਾਂ ਦੇ ਐਕਸੇਲਰੇਟਰ ਪੈਡਲ ਵਿੱਚ ਤਕਨੀਕੀ ਖਰਾਬੀ ਹੈ, ਜਿਸ ਕਾਰਨ ਸੜਕਾਂ ‘ਤੇ ਜਾਂਦਿਆਂ ਆਪਣੇ ਆਪ ਹੀ ਗੱਡੀ ਦੀ ਰੇਸ ਵੱਧ ਸਕਦੀ ਹੈ ਤੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਦੱਸਦੀਏ ਕਿ ਕਦੋਂ ਦਾ ਇਹ ਸਾਈਬਰ ਟਰੱਕ ਟੈਸਲਾ ਵਲੋਂ ਲਾਂਚ ਕੀਤਾ ਗਿਆ ਹੈ, ਤੱਦ ਤੋਂ ਹੀ ਇਹ ਸੁਰਖੀਆਂ ਵਿੱਚ ਬਣਿਆ ਹੋਇਆ ਹੈ, ਪਹਿਲਾਂ ਪ੍ਰੋਡਕਸ਼ਨ ਵਿੱਚ ਦੇਰੀ, ਫਿਰ ਬੈਟਰੀ ਸਪਲਾਈ ਦੀ ਦਿੱਕਤ ਤੇ ਹੁਣ ਇਹ ਐਕਸੇਲਰੇਟਰ ਪੈਡਲ ਦੀ ਸੱਮਸਿਆ। ਕੰਪਨੀ ਵਲੋਂ ਇਸ ਸਮੱਸਿਆ ਨੂੰ ਬਿਨ੍ਹਾਂ ਕਿਸੇ ਵਾਧੂ ਦੇ ਖਰਚੇ ਦਰੁੱਸਤ ਕੀਤਾ ਜਾਏਗਾ।
ਸ਼ਾਇਦ ਇਹੀ ਕਾਰਨ ਹੈ ਕਿ ਬੀਤੇ ਦਿਨੀਂ ਕੰਪਨੀ ਦੇ ਸ਼ੇਅਰਾਂ ਵਿੱਚ 3% ਦੀ ਗਿਰਾਵਟ ਦੇਖਣ ਨੂੰ ਵੀ ਮਿਲੀ ਹੈ।