ਸਿਡਨੀ ਦੇ ਬੋਂਡਾਈ ਜੰਕਸ਼ਨ ਮਾਲ ਦੇ ਪ੍ਰਭਾਵਿਤ ਕਾਰੋਬਾਰੀਆਂ ਤੇ ਕਰਮਚਾਰੀਆਂ ਲਈ ਸਰਕਾਰ ਨੇ ਐਲਾਨਿਆਂ ਵਿਸ਼ੇਸ਼ ਸੁਪੋਰਟ ਪੈਕੇਜ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਨਿਊਵੇਲਜ਼ ਦੀ ਸੂਬਾ ਸਰਕਾਰ ਨੇ ਸਿਡਨੀ ਬੋਂਾਾਈ ਜੰਕਸ਼ਨ ਮਾਲ ਦੇ ਪ੍ਰਭਾਵਿਤ ਕਾਰੋਬਾਰੀਆਂ ਤੇ ਕਰਮਚਾਰੀਆਂ ਲਈ ਵਿਸ਼ੇਸ਼ ਆਰਥਿਕ ਪੈਕੇੇਜ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਆਮ ਲੋਕਾਂ ਨੂੰ ਰੀਟੈਲ ਕਰਮਚਾਰੀਆਂ ਨੂੰ ਮਾਨਸਿਕ ਪੱਖੋਂ ਸਹਿਯੋਗ ਦੇਣ ਦੀ ਗੱਲ ਵੀ ਕਹੀ ਹੈ।
ਮਨਿਸਟਰ ਫਾਰ ਵਰਕ ਹੈਲਥ ਐਂਡ ਸੈਫਟੀ ਸੋਫੀ ਕੋਟਸਿਸ ਨੇ ਇਸ ਮੌਕੇ ਆਮ ਲੋਕਾਂ ਲਈ ਸੰਦੇਸ਼ ਜਾਰੀ ਕੀਤਾ ਹੈ ਕਿ ਮਾਲ ਵਿੱਚ ਕੰਮ ਕਰਨ ਵਾਲੇ ਬਹੁਤੇ ਕਰਮਚਾਰੀ 25 ਸਾਲ ਤੋਂ ਘੱਟ ਉਮਰ ਦੇ ਹਨ ਤੇ ਇਸ ਘਟਨਾ ਤੋਂ ਬਾਅਦ ਮਾਨਸਿਕ ਪੱਖੋਂ ਕਾਫੀ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਸਿਡਨੀ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ।