ਕ੍ਰਾਈਸਚਰਚ ਏਅਰਪੋਰਟ ‘ਤੇ ਕਈ ਉਡਾਣਾ ਹੋਈਆਂ ਰੱਦ ਯਾਤਰੀਆਂ ਦੀਆਂ ਲੱਗੀ ਭੀੜ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਕ੍ਰਾਈਸਚਰਚ ਏਅਰਪੋਰਟ ‘ਤੇ ਅੱਜ ਧੁੰਦ ਤੇ ਖਰਾਬ ਮੌਸਮ ਕਾਰਨ ਕਈ ਉਡਾਣਾ ਦੇ ਰੱਦ ਹੋਣ ਦੀ ਖਬਰ ਹੈ, ਇਸ ਕਾਰਨ ਯਾਤਰੀਆਂ ਦੀ ਕਾਫੀ ਜਿਆਦਾ ਭੀੜ ਕ੍ਰਾਈਸਚਰਚ ਏਅਰਪੋਰਟ ‘ਤੇ ਦੇਖਣ ਨੂੰ ਮਿਲੀ। ਸਭ ਤੋਂ ਜਿਆਦਾ ਏਅਰ ਨਿਊਜੀਲੈਂਡ ਦੇ ਗ੍ਰਾਹਕ ਇਸ ਸਭ ਕਾਰਨ ਪ੍ਰਭਾਵਿਤ ਹੋਏ ਹਨ ਤੇ ਏਅਰਲਾਈਨ ਜਲਦ ਤੋਂ ਜਲਦ ਇਨ੍ਹਾਂ ਯਾਤਰੀਆਂ ਦੀ ਰੀਬੁਕਿੰਗ ਕਰਵਾਕੇ ਇਨ੍ਹਾਂ ਨੂੰ ਆਪਣੀ ਮੰਜਿਲ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।