ਬਲਾਤਕਾਰ ਦੇ ਦੋਸ਼ੀ ਦੀ 8ਵੀਂ ਵਾਰ ਲਗਾਤਾਰ ਪੈਰੋਲ ਦੀ ਅਰਜੀ ਕੀਤੀ ਗਈ ਰੱਦ

Spread the love

2006 ਵਿੱਚ ਡੱਚ ਮੁਟਿਆਰ ਦਾ ਕੀਤਾ ਸੀ ਬਲਾਤਕਾਰ
ਆਕਲੈਂਡ (ਹਰਪ੍ਰੀਤ ਸਿੰਘ) – ਨਵੰਬਰ 2006 ਵਿੱਚ ਨਿਊਜੀਲੈਂਡ ਘੁੰਮਣ ਆਏ ਨਵੇਂ ਵਿਆਹੇ ਜੋੜੇ ਨੂੰ ਕਿਡਨੈਪ ਕਰ ਉਨ੍ਹਾਂ ਦੇ ਬੈਂਕ ‘ਚੋਂ ਪੈਸੇ ਕਢਵਾਉਣ ਤੇ ਨਵੀਂ ਵਿਆਹੀ ਨੌਜਵਾਨ ਮੁਟਿਆਰ ਦਾ ਬਲਾਤਕਾਰ ਕਰਨ ਦੇ ਦੋਸ਼ੀ ਤੇ ਨਾਰਥਲੈਂਡ ਦੇ ਰਿਹਾਇਸ਼ੀ ਕੀਥ ਐਂਥਨੀ ਮੈਕਵੀਨ ਨੂੰ 2007 ਵਿੱਚ ਜੇਲ ਦੀ ਸਜਾ ਸੁਣਾਈ ਗਈ ਹੈ ਤੇ ਉਸਤੋਂ ਬਾਅਦ 17 ਸਾਲ ਵਾਪਰ ਚੁੱਕੇ ਹਨ ਤੇ ਅਜੇ ਤੱਕ ਕੀਥ ਨੂੰ ਪੈਰੋਲ ਨਹੀਂ ਮਿਲੀ ਹੈ। ਕੀਥ ਦੀ ਇਸੇ ਮਹੀਨੇ ਤਾਜਾ ਦਾਇਰ ਕੀਤੀ ਅਪੀਲ ਨੂੰ ਵੀ ਲਗਾਤਾਰ 8ਵੀਂ ਵਾਰ ਰੱਦ ਕਰ ਦਿੱਤਾ ਗਿਆ ਹੈ। ਕੀਥ ਨੇ ਇਸ ਘਿਨੌਣੇ ਕਾਰੇ ਨੂੰ ਆਪਣੇ ਇੱਕ ਸਾਥੀ ਦੀ ਮੱਦਦ ਨਾਲ ਅੰਜਾਮ ਦਿੱਤਾ ਸੀ ਤੇ ਇਹ ਮਾਮਲਾ ਨਿਊਜੀਲੈਂਡ ਤੇ ਨੀਦਰਲੈਂਡ ਵਿੱਚ ਕਾਫੀ ਮਸ਼ਹੂਰ ਹੋਇਆ ਸੀ।