ਨੌਜਵਾਨ ਮੁਟਿਆਰ ਦਾ ਯੋਣ ਸੋਸ਼ਣ ਕਰਨ ਵਾਲਾ ਪੰਜਾਬੀ ਊਬਰ ਡਰਾਈਵਰ ਸਾਬਿਤ ਹੋਇਆ ਦੋਸ਼ੀ, ਜਲਦ ਹੀ ਕੀਤਾ ਜਾ ਸਕਦਾ ਡਿਪੋਰਟ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਦਾ ਪੰਜਾਬੀ ਉਬਰ ਡਰਾਈਵਰ ਸਤਿੰਦਰ ਸਿੰਘ ਆਪਣੀ ਯਾਤਰੀ ਮਹਿਲਾ ਦਾ ਯੋਣ ਸੋਸ਼ਣ ਕਰਨ ਦਾ ਦੋਸ਼ੀ ਸਾਬਿਤ ਹੋ ਗਿਆ ਹੈ ਤੇ ਹੁਣ ਇਸ ਸਭ ਲਈ ਸਤਿੰਦਰ ਸਿੰਘ ਨੂੰ ਜਲਦ ਹੀ ਸਜਾ ਐਲਾਨੀ ਜਾਏਗੀ। ਇਨ੍ਹਾਂ ਹੀ ਨਹੀਂ ਸਜਾ ਭੁਗਤਣ ਤੋਂ ਬਾਅਦ ਸੰਭਾਵਿਤ ਹੈ ਕਿ ਸਤਿੰਦਰ ਸਿੰਘ ਨੂੰ ਡਿਪੋਰਟ ਵੀ ਕੀਤਾ ਜਾਏ।
ਮਾਮਲੇ ਦੀ ਸ਼ੁਰੂਆਤ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਸਤਿੰਦਰ ਨੇ ਪੀੜਿਤ ਮਹਿਲਾ ਯਾਤਰੀ ਤੇ ਉਸਦੀ ਸਾਥਣ ਨੂੰ ਨਸਲੀ ਵਿਤਕਰਾ ਕਰਨ ਦਾ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਝੂਠ ਜਿਆਦਾ ਚਿਰ ਨਾ ਚੱਲ ਸਕਿਆ ਤੇ ਹੁਣ ਸਾਰਾ ਸੱਚ ਸਾਹਮਣੇ ਆ ਗਿਆ ਹੈ।