ਕਰਮਚਾਰੀ ਦੀ ਹੋਈ ਮੌਤ ਦੇ ਮਾਮਲੇ ਵਿੱਚ ਕੰਪਨੀ ਨੂੰ $450,000 ਦਾ ਜੁਰਮਾਨਾ ਅਦਾ ਕਰਨ ਦੇ ਹੁਕਮ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਮਸ਼ਹੂਰ ਰਬੜ ਕੰਪਨੀ ‘ਦ ਇਲਾਸਟੋਮਰਜ਼ ਪ੍ਰਾਈਵੇਟ ਲਿਮਟਿਡ’ ਨੂੰ ਕੰਪਨੀ ਵਿੱਚ ਹੋਈ ਕਰਮਚਾਰੀ ਦੀ ਮੌਤ ਮਾਮਲੇ ਵਿੱਚ $450,000 ਦਾ ਹਰਜਾਨਾ ਅਦਾ ਕਰਨ ਦੇ ਹੁਕਮ ਹੋਏ ਹਨ।
ਹਾਦਸਾ ਮੈਲਬੋਰਨ ਦੀ ਕੰਪਨੀ ਵਿੱਚ 2021 ਵਿੱਚ ਵਾਪਰਿਆ ਸੀ, ਜਦੋਂ ਕਰਮਚਾਰੀ ਇੱਕ ਜਾਮ ਮਸ਼ੀਨ ਨੂੰ ਚਲਾਉਣ ਦੀ ਕੋਸ਼ਿਸ਼ ਦੌਰਾਨ ਸੱਟ ਵੱਜਣ ਕਰਕੇ ਮਰ ਗਿਆ। ਕਰਮਚਾਰੀ ਦਾ ਨਾਮ ਜਵਾਦ ਮੁਹੰਮਦੀ ਸੀ। ਵਰਕ ਸੈਫ ਦੀ ਛਾਣਬੀਣ ਵਿੱਚ ਕੰਪਨੀ ਨੂੰ ਅਣਗਹਿਲੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਤੇ ਕੰਪਨੀ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਕਬੂਲ ਲਿਆ ਸੀ।