ਹਾਕਸ ਬੇਅ ਵਿਖੇ 3 ਸਾਲਾਂ ਤੋਂ ਲੁੱਟਾਂ ਨੂੰ ਅੰਜਾਮ ਦੇ ਰਹੇ ਲੁਟੇਰੇ ਨੂੰ ਫੜਿਆ ਗਿਆ ਚੋਰੀ ਹੋੋਈ ਗੱਡੀ ਦੇ ਜੀਪੀਐਸ ਤੋਂ, ਹੁਣ 3 ਸਾਲ ਦੀ ਹੋਈ ਕੈਦ

Spread the love

ਆਕਲੈਂਡ (ਹਰਪ੍ਰੀਤ ਸਿੰਘ) – 35 ਸਾਲਾ ਲਾਇਨਾ ਬਰਾਊਨ ਬੀਤੇ 3 ਸਾਲਾਂ ਤੋਂ ਕਈ ਚੋਰੀ ਤੇ ਲੁੱਟਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੀ ਸੀ ਤੇ ਫਿਰ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ, ਪਰ ਜਦੋਂ ਉਸਨੇ ਇੱਕ ਕਾਰ ਚੋਰੀ ਕੀਤੀ ਤਾਂ ਉਸ ਦੀਆਂ ਚਾਬੀਆਂ ਨਾਲ ਲੱਗੇ ਜੀਪੀਐਸ ਰਾਂਹੀ ਕਾਰ ਮਾਲਕ ਨੇ ਉਸਨੂੰ ਟ੍ਰੈਕ ਕਰਕੇ ਪੁਲਿਸ ਕੋਲ ਫੜਵਾ ਦਿੱਤਾ। ਹੈਸਟਿੰਗਸ ਜਿਲ੍ਹਾ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਲਾਇਨਾ ਨੂੰ 11 ਚੋਰੀ ਤੇ ਲੁਟਾਂ ਦੇ ਦੋਸ਼ਾਂ ਤਹਿਤ 3 ਸਾਲ ਦੀ ਸਜਾ ਸੁਣਾਈ ਗਈ ਹੈ। ਲਾਇਨਾ ਨੇ ਇਹ ਅਪਰਾਧ ਆਪਣੀਆਂ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਕੀਤੇ ਸਨ।