ਢੀਂਡਸਾ ਨੂੰ ਮਿਲਣ ਲਈ ਹਲਕਾ ਦਿੜ੍ਹਬਾ ਤੋਂ ਕਰਨ ਘੁਮਾਣ ਦੀ ਅਗਵਾਈ ਵਿੱਚ ਵੱਡਾ ਕਾਫ਼ਲਾ ਸੰਗਰੂਰ ਲਈ ਰਵਾਨਾ

Spread the love

ਪਾਰਟੀ ਟਿਕਟ ਤੇ ਮੁੜ ਵਿਚਾਰ ਕਰੇ – ਰਣਧੀਰ ਸਿੰਘ ਸਮੂਰਾ

ਦਿੜ੍ਹਬਾ ਮੰਡੀ 20 ਮਈ ਸਤਪਾਲ ਖਡਿਆਲ

ਲੋਕ ਸਭਾ ਚੋਣਾਂ ਦੌਰਾਨ ਹਲਕਾ ਸੰਗਰੂਰ ਤੋਂ ਸ੍ਰ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦਿੱਤੇ ਜਾਣ ਕਾਰਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਥੇਬੰਦੀ ਵਿਚ ਵੱਡੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਇਸ ਸੰਦਰਭ ਵਿਚ ਅੱਜ ਸੰਗਰੁਰ ਵਿੱਖੇ ਸ੍ਰ ਸੁਖਦੇਵ ਸਿੰਘ ਢੀਂਡਸਾ ਅਤੇ ਸ੍ਰ ਪਰਮਿੰਦਰ ਸਿੰਘ ਢੀਂਡਸਾ ਵੱਲੋ ਵਰਕਰਾਂ ਦੀਆਂ ਭਾਵਨਾਵਾਂ ਜਾਣਨ ਲਈ ਮੀਟਿੰਗ ਰੱਖੀ ਗਈ।
ਇਸ ਮੌਕੇ ਹਲਕਾ ਦਿੜ੍ਹਬਾ ਤੋਂ ਉੱਘੇ ਖੇਡ ਪ੍ਰਮੋਟਰ ਸ੍ਰ ਕਰਨ ਸਿੰਘ ਘੁਮਾਣ ਕੈਨੇਡਾ ਅਤੇ ਸ੍ਰ ਰਣਧੀਰ ਸਿੰਘ ਸਮੁਰਾ ਦੀ ਅਗਵਾਈ ਵਿੱਚ ਵੱਡਾ ਕਾਫ਼ਲਾ ਸੰਗਰੂਰ ਲਈ ਰਵਾਨਾ ਹੋਇਆ।
ਇਸ ਮੌਕੇ ਸ੍ਰ ਕਰਨ ਸਿੰਘ ਘੁਮਾਣ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਵਿਚ ਢੀਂਡਸਾ ਪਰਿਵਾਰ ਨੂੰ ਟਿਕਟ ਨਾ ਦਿੱਤੇ ਜਾਣ ਕਾਰਣ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਬਲਕਿ ਵਿਰੋਧੀ ਧਿਰਾਂ ਵੱਲੋਂ ਵੀ ਇਹ ਸੁਣਨ ਵਿੱਚ ਆ ਰਿਹਾ ਹੈ ਕਿ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਢੀਂਡਸਾ ਦਾ ਪਰਦਰਸ਼ਨ ਬਹੁਤ ਸ਼ਾਨਦਾਰ ਹੋਣ ਵਾਲਾ ਸੀ। ਪਰ ਪਤਾ ਨਹੀਂ ਕਿਉਂ ਪਾਰਟੀ ਹਾਈ ਕਮਾਂਡ ਨੇ ਲੱਖਾ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝੇ ਬਿਨਾਂ ਇਹ ਟਿਕਟ ਐਲਾਨ ਕਰ ਦਿੱਤੀ ਹੈ। ਜਿਸ ਨੂੰ ਲੈਕੇ ਅੱਜ ਢੀਂਡਸਾ ਨੇ ਆਪਣੀ ਕੋਠੀ ਵਿਚ ਮੀਟਿੰਗ ਰੱਖੀ ਹੈ ਤਾਂ ਕਿ ਵਰਕਰਾਂ ਨੂੰ ਮਿਲ ਕੇ ਉਹਨਾਂ ਦੇ ਵਲਵਲੇ ਜਾਣੇ ਜਾਣ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ੍ਰ ਰਣਧੀਰ ਸਿੰਘ ਸਮੂਰਾ ਨੇ ਕਿਹਾ ਕਿ ਪਾਰਟੀ ਨੂੰ ਇਸ ਟਿਕਟ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੋਇਆ ਤਾਂ ਮੁਕਾਬਲਾ ਇਕ ਤਰਫਾ ਹੋਵੇਗਾ। ਅਕਾਲੀ ਉਮੀਦਵਾਰ ਨੇ ਬੁਰੀ ਤਰਾਂ ਪਛੜ ਜਾਣਾ ਹੈ। ਕਿਉਕਿ ਜਿਸ ਲੀਡਰ ਨੂੰ ਟਿਕਟ ਦਿੱਤੀ ਹੈ ਉਹ ਖੁਦ ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਨਾਲ ਸਬੰਧਤ ਹਨ। ਜਿਹੜੇ ਲੋਕ ਉਹਨਾਂ ਨੂੰ ਜਿਤਾਉਣ ਦੀਆਂ ਗੱਲਾਂ ਕਰਦੇ ਹਨ ਉਹ ਖੁਦ ਪਿੰਡ ਦੀ ਸਰਪੰਚੀ ਜਿੱਤਣ ਦੇ ਕਾਬਲ ਨਹੀਂ।
ਇਸ ਮੌਕੇ ਯੂਥ ਆਗੂ ਬਲਜੀਤ ਸਿੰਘ ਗੋਰਾ ਨੇ ਕਿਹਾ ਕਿ ਸਾਰਾ ਹਲਕਾ ਪਾਰਟੀ ਦੇ ਇਸ ਫੈਸਲੇ ਤੋਂ ਸਖ਼ਤ ਨਾਰਾਜ਼ ਹੈ ।
ਇਸ ਮੌਕੇ ਸ੍ਰ ਕਰਨ ਘੁਮਾਣ ਕੈਨੇਡਾ , ਸਾਬਕਾ ਚੇਅਰਮੈਨ ਰਣਧੀਰ ਸਿੰਘ ਸਮੂਰਾ ,ਜਥੇਦਾਰ ਸੁਖਜਿੰਦਰ ਸਿੰਘ ਸਿੰਧੜਾ,ਜੀਵਨ ਗਰਗ, ਵਿੱਕੀ ਛਾਜਲੀ, ਸਰਪੰਚ ਤਾਰੀ ਮਾਨ ਬਘਰੋਲ, ਰਿੰਕਾ ਢੰਡੋਲੀ ,ਤਰਸੇਮ ਸਿੰਘ ਸਰਪੰਚ, ਭਗਵਾਨ ਸਿੰਘ ਢੰਡੋਲੀ, ਸੁਖਪਾਲ ਸਿੰਘ ਗੁਜਰਾ, ਹਰਦੇਵ ਸਿੰਘ ਗੁਜਰਾ, ਗੁਰਬਚਨ ਲਾਲ,ਗੋਰਾ ਪ੍ਰਧਾਨ ਕੌਹਰੀਆ ,ਸੁਖਵਿੰਦਰ ਸਿੰਘ ਭਿੰਦਾ, ਕੌਰਾ ਕੈਂਪਰ ,ਭੁਪਿੰਦਰ ਸਿੰਘ ਘੁਮਾਣ ,ਰਾਣਾ ਸੇਰਗਿੱਲ ,ਸੁਖਵਿੰਦਰ ਵਿਰਕ ,ਰਾਮਾ ਘੁਮਾਣ, ਜਸਵੀਰ ਸਿੰਘ ਠੇਕੇਦਾਰ, ਤਾਰੀ ਦਿੜਬਾ ,ਭਿੰਦਾ ਖੇਤਲਾ ਅਮਰੀਕ ਸਿੰਘ ਛੰਨਾ,
ਬਿੱਲਾ ਪ੍ਰਧਾਨ ਦਿੜਬਾ ਆਦਿ ਹਾਜ਼ਰ ਸਨ।।