ਆਸਟ੍ਰੇਲੀਆ ਦੀ ਚਰਚ ਵਿੱਚ ਹੋਏ ਹਮਲੇ ਤੋਂ ਬਾਅਦ ਨਿਊਜੀਲੈਂਡ ਦੇ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸਿਡਨੀ ਵਿੱਚ ਬੀਤੇ ਹਫਤੇ ਹੋਏ ਚਰਚ ਵਿੱਚ ਹਮਲੇ ਤੋਂ ਬਾਅਦ, ਜਿਸ ਨੂੰ ਪੁਲਿਸ ਨੇ ਅੱਤਵਾਦੀ ਹਮਲਾ ਦੱਸਿਆ ਸੀ, ਹੁਣ ਨਿਊਜੀਲੈਂਡ ਦੇ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਹ ਅਪੀਲ ਨਿਊਜੀਲੈਂਡ ਵੱਸਦੇ ਮੁਸਲਿਮ ਭਾਈਚਾਰੇ ਨੂੰ ਦ ਫੈਡਰੇਸ਼ਨ ਆਫ ਇਸਲਾਮਿਕ ਅਸੋਸੀਏਸ਼ਨ ਵਲੋਂ ਕੀਤੀ ਗਈ ਹੈ। ਦਰਅਸਲ ਹਮਲੇ ਤੋਂ ਬਾਅਦ ਆਸਟ੍ਰੇਲੀਆ ਭਰ ਵਿੱਚ ਕਈ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਨ, ਜਿਸ ਤੋਂ ਬਾਅਦ ਨਿਊਜੀਲੈਂਡ ਵਿੱਚ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।