1 ਮਈ ਤੋਂ ਵਿਕਟੋਰੀਆ ਵਿੱਚ ਟੈਲੀਮਾਰਕੀਟਿੰਗ ਤੇ ਡੋਰ-ਨੋਕਿੰਗ ਸੇਵਾਵਾਂ ਹੋਣ ਜਾ ਰਹੀਆਂ ਬੰਦ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਵਿੱਚ ਸਰਕਾਰੀ ਐਨਰਜੀ ਅਪਡੇਟ ਪ੍ਰੋਗਰਾਮਾਂ ਦੀ ਟੈਲੀਮਾਰਕੀਟਿੰਗ ਜਾਂ ਡੋਰ ਨੋਕਿੰਗ ਰਾਂਹੀ ਪ੍ਰਮੋਸ਼ਨ ਨੂੰ ਕ੍ਰਮਵਾਰ 1 ਮਈ ਤੇ 1 ਅਗਸਤ ਤੋਂ ਬੰਦ ਕੀਤਾ ਜਾ ਰਿਹਾ ਹੈ। ਭਾਵ ਹੁਣ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਲਈ ਕਿਸੇ ਵੀ ਤਰ੍ਹਾਂ ਦੀ ਮਾਰਕੀਟਿੰਗ ਦੀ ਵਰਤੋਂ ਨਹੀਂ ਕੀਤੀ ਜਾਏਗੀ।
ਐਨਰਜੀ ਮਨਿਸਟਰ ਲਿਲੀ ਡੀ ਐਮਬਰੋਸੀਓ ਇਹ ਫੈਸਲਾ ਆਮ ਲੋਕਾਂ ਵਲੋਂ ਆਈਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਹੈ। ਇਹ ਐਨਰਜੀ ਅਪਡੇਟ ਪ੍ਰੋਗਰਾਮ ਨਿੱਜੀ ਕਾਰੋਬਾਰਾਂ ਨੂੰ ਐਨਰਜੀ ਐਫੀਸੈਂਸੀ ਅਪਡੇਟ ਲਈ ਇਨਸੈਨਟਿਵ ਦਿੰਦੇ ਹਨ।