ਗਲੈਨਵੁੱਡ ਗੁਰਦੁਵਾਰਾ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ

Spread the love

Melbourne – ਖ਼ਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਸਿਡਨੀ ਦੇ ਗਲੈਨਵੁੱਡ ਗੁਰਦੁਵਾਰਾ ਵਿਖੇ ਨਗਰ ਕੀਰਤਨ ਕੱਢਿਆ ਗਿਆ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਹਜਾਂਰਾ ਵਿਚ ਸੰਗਤਾਂ ਦਾ ਇਕੱਠ ਹੋਇਆ । ਇਹ ਨਗਰ ਕੀਰਤਨ ਗੁਰੂਘਰ ਤੋਂ ਸ਼ੁਰੂ ਹੋ ਕੇ ਗਲ਼ੈਨਵੁੱਡ ਸਕੂਲ ਵੱਲੋਂ ਹੁੰਦੇ ਹੋਏ ਵਾਪਿਸ ਪਹੁੰਚਿਆ । ਗੁਰੂ ਦੀ ਫੋਜ ਵੱਲੋਂ ਗਤਕੇ ਦੇ ਜੋਹਰ ਦਿਖਾਏ ਗਏ ਅਤੇ ਢਾਡੀ ਵਾਰਾਂ ਰਾਹੀ ਵੀਰ ਰਸ ਬੰਨਿਆਂ । ਪ੍ਰਬੰਧਕਾਂ ਵੱਲੋਂ ਗੁਰੂ ਦੇ ਅਤੁੱਟ ਲੰਗਰ ਲਗਾਏ ਗਏ ।