ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਨੇ ਇਸ ਆਸਟ੍ਰੇਲੀਆਈ ਰਿਪੋਰਟਰ ਨੂੰ ਇੰਡੀਆ ਛੱਡਣ ਲਈ ਕੀਤਾ ਮਜਬੂਰ

Spread the love

ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਕੀਤੀ ਬੇਬਾਕ ਸਟੋਰੀ ਕਾਰਨ ਨਹੀਂ ਵਧਾਇਆ ਗਿਆ ਵੀਜਾ
ਮੈਲਬੋਰਨ (ਹਰਪ੍ਰੀਤ ਸਿੰਘ) – ਅਵਨੀ ਦਿਆਸ ਆਸਟ੍ਰੇਲੀਆਈ ਮੀਡੀਆ ਏ ਬੀ ਸੀ ਲਈ ਕੋਰੇਸਪੋਂਡੈਂਟ ਵਜੋਂ ਕੰਮ ਕਰਦੀ ਹੈ ਤੇ ਜਨਵਰੀ 2022 ਤੋਂ ਇੰਡੀਆ ਵਿੱਚ ਸੇਵਾਵਾਂ ਦੇ ਰਹੀ ਸੀ। ਪਰ ਅਵਨੀ ਦਿਆਸ ਦਾ ਕਹਿਣਾ ਹੈ ਕਿ ਉਸਨੂੰ ਆਪਣੀ ਬੇਬਾਕ ਰਿਪੋਰਟਿੰਗ ਦੇ ਚਲਦਿਆਂ ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪਿਆ ਹੈ, ਨਤੀਜੇ ਵਜੋਂ ਉਸਨੂੰ ਇੰਡੀਆ ਛੱਡਣ ਲਈ ਮਜਬੂਰ ਹੋਣਾ ਪੈ ਗਿਆ। ਧੱਕੇਸ਼ਾਹੀਆਂ ਵਿੱਚ ਉਸਨੂੰ ਮੋਦੀ ਦੇ ਸਮਾਗਮਾਂ ਤੋਂ ਦੂਰ ਰੱਖਣਾ, ਯੂਟਿਊਬ ‘ਤੇ ਉਸ ਦੀਆਂ ਪ੍ਰਸਾਰਿਤ ਨਿਊਜ਼ ਸਟੋਰੀਆਂ ਨੂੰ ਉਤਰਵਾ ਦੇਣਾ ਤੇ ਉਸਨੂੰ ਵੀਜਾ ਨਾ ਦੇਣਾ ਸ਼ਾਮਿਲ ਹੈ।
ਅਵਨੀ ਦੀ ਜਿਸ ਯੂਟਿਊਬ ਨਿਊਜ਼ ਸਟੋਰੀ ਨੂੰ ਰਿਮੂਵ ਕੀਤਾ ਗਿਆ ਸੀ, ਉਹ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਸੀ। ਅਵਨੀ ਨੇ ਦੱਸਿਆ ਕਿ ਉਸਨੂੰ ਮਨਿਸਟਰੀ ਆਫੀਸ਼ਲ ਨੇ ਫੋਨ ਕਰਕੇ ਦੱਸਿਆ ਕਿ ਉਸਦਾ ਵੀਜਾ ਰੀਨੀਊ ਨਾ ਕੀਤੇ ਜਾਣਾ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਨਿਊਜ਼ ਸਟੋਰੀ ਨੂੰ ਕਵਰ ਕਰਨਾ ਹੈ, ਮਸਿਟਰੀ ਆਫੀਸ਼ਲ ਨੇ ਇਹ ਵੀ ਕਿਹਾ ਕਿ ਅਵਨੀ ਨੇ ਆਪਣੀ ਸਟੋਰੀ ਵਿੱਚ ਲੋੜ ਤੋਂ ਵੱਧ ਪ੍ਰਸਾਰਿਤ ਕੀਤਾ ਹੈ।
ਆਸਟ੍ਰੇਲੀਆ ਸਰਕਾਰ ਨੇ ਜਦੋਂ ਅਵਨੀ ਦੇ ਪੱਖ ਤੋਂ ਗੱਲਬਾਤ ਸ਼ੁਰੂ ਕੀਤੀ ਤਾਂ ਅਵਨੀ ਤੇ ਉਸਦੇ ਪਾਰਟਨਰ ਦਾ ਵੀਜਾ ਉਨਾਂ ਦੇ ਦੇਸ਼ ਛੱਡਣ ਤੋਂ ਸਿਰਫ 24 ਘੰਟੇ ਪਹਿਲਾਂ ਹੀ ਰੀਨੀਊ ਕਰ ਦਿੱਤਾ ਗਿਆ। ਅਵਨੀ ਦਾ ਦਾਅਵਾ ਹੈ ਕਿ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਇੰਡੀਆ ਵਿੱਚ ਵਿਦੇਸ਼ੀ ਰਿਪੋਰਟਰਾਂ ਦਾ ਸੱਚ ਨੂੰ ਪ੍ਰਕਾਸ਼ਿਤ ਕਰਨਾ ਕਾਫੀ ਔਖਾ ਹੋ ਗਿਆ ਹੈ ਤੇ ਇਸੇ ਲਈ ਉਨ੍ਹਾਂ ‘ਤੇ ਕਈ ਤਰੀਕਿਆਂ ਨਾਲ ਦਬਾਅ ਬਣਾਇਆ ਜਾਂਦਾ ਹੈ, ਇਸ ਵਿੱਚ ਸੀਮਿਤ ਵੀਜਾ ਦੇਣ ਤੋਂ ਲੈਕੇ ਉਨ੍ਹਾਂ ਨੂੰ ਅਹਿਮ ਮੀਡੀਆ ਮੀਟਿੰਗਾਂ ਤੋਂ ਦੂਰ ਰੱਖਣਾ ਵੀ ਸ਼ਾਮਿਲ ਹੈ।