ਨਿਊਜੀਲੈਂਡ ਸਰਕਾਰ ਵੀਜਿਆਂ ਦੀ ਫੀਸ ਵਧਾਉਣ ‘ਤੇ ਕਰ ਰਹੀ ਵਿਚਾਰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਸਰਕਾਰ ਇਮੀਗ੍ਰੇਸ਼ਨ ਵਿਭਾਗ ਤੋਂ ਕਮਾਈ ਵਧਾਉਣ ਤੇ ਇਸਦੇ ਖਰਚਿਆਂ ਦੀ ਅਪੂਰਤੀ ਲਈ ਵੀਜਿਆਂ ਦੀਆਂ ਫੀਸਾਂ ਵਿੱਚ ਵਾਧੇ ਦਾ ਮਨ ਬਣਾ ਰਹੀ ਹੈ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਇਸ ਲਈ ਮੰਨਣਾ ਹੈ ਕਿ ਇਹ ਉਚਿਤ ਤੇ ਸਹੀ ਸਮੇਂ ‘ਤੇ ਲਿਆ ਫੈਸਲਾ ਸਾਬਿਤ ਹੋ ਸਕਦਾ ਹੈ, ਜਦਕਿ ਦੂਜੇ ਪਾਸੇ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਮੰਨਣਾ ਹੈ ਕਿ 2022 ਵਿੱਚ ਵੀ ਸਰਕਾਰ ਵਲੋਂ ਅਜਿਹੇ ਫੈਸਲੇ ਲਈ ਗਏ ਸਨ ਤਾਂ ਜੋ ਵੀਜਾ ਪ੍ਰੋਸੈਸਿੰਗ ਤੇ ਸਿਸਟਮ ਵਿੱਚ ਹੋਰ ਅਪਡੇਟ ਵਿੱਚ ਤੇਜੀ ਆ ਸਕੇ, ਪਰ ਅਜਿਹਾ ਕਦੇ ਵੀ ਨਹੀਂ ਹੋਇਆ।
ਇਮੀਗ੍ਰੇਸ਼ਨ (ਬਾਰਡਰ ਐਂਡ ਫੰਡਿੰਗ) ਪਾਲਿਸੀ ਦੇ ਮੈਨੇਜਰ ਲਿਬੀ ਗੇਰਾਰਡ ਦਾ ਕਹਿਣਾ ਹੈ ਕਿ ਵਪਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ ਨੇ ਪ੍ਰਸਤਾਵਿਤ ਫੀਸ ਅਤੇ ਲੇਵੀ ਦਰਾਂ ‘ਤੇ “ਨਿਸ਼ਾਨਾਬੱਧ ਸਲਾਹ-ਮਸ਼ਵਰਾ” ਕੀਤਾ ਹੈ। ਗੈਰਾਰਡ ਨੇ ਦੱਸਿਆ, “ਅਸੀਂ ਇਸ ਸਾਲ ਦੇ ਅੰਤ ਵਿੱਚ ਕੈਬਨਿਟ ਲਈ ਵਿਚਾਰ ਕਰਨ ਲਈ ਅੰਤਿਮ ਵਿਕਲਪਾਂ ਦੇ ਨਾਲ ਵਾਪਸ ਰਿਪੋਰਟ ਕਰਾਂਗੇ।