ਬੰਦ ਹੋਏ ਰੈਸਟੋਰੈਂਟ ਮਾਲਕ ਨੂੰ ਕਰਮਚਾਰੀ ਦੇ $95,000 ਅਦਾ ਕਰਨ ਦੇ ਹੁਕਮ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਮਿਨੀਮਮ ਇਮਪਲਾਇਮੈਂਟ ਸਟੈਂਡਰਡਸ ਦੇ ਨਿਯਮਾਂ ਨੂੰ ਨਾ ਮੰਨਣਾ ਆਕਲੈਂਡ ਦੇ ਸਾਬਕਾ ਰੈਸਟੋਰੈਂਟ ਮਾਲਕ ਕਾਫੀ ਭਾਰੀ ਪਿਆ ਹੈ। ਹਾਲਾਂਕਿ ਕਾਰੋਬਾਰ ਨਾ ਚੱਲਣ ਕਾਰਨ ਹੁਆ ਰੈਸਟੋਰੈਂਟ ਨੂੰ ਮਾਲਕ ਵਲੋਂ ਬੰਦ ਕਰ ਦਿੱਤਾ ਗਿਆ, ਪਰ ਆਪਣੇ ਕਰਮਚਾਰੀ ਨੂੰ ਪੂਰੀਆਂ ਤਨਖਾਹਾਂ ਨਾ ਦੇਣ ਤੇ ਹੋਰ ਕਈ ਤਰੀਕੇ ਨਾਲ ਉਸਦਾ ਸੋਸ਼ਣ ਕਰਨ ‘ਤੇ ਮਾਲਕ ਨੂੰ $95,000 ਦੇ ਕਰੀਬ ਰਾਸ਼ੀ ਕਰਮਚਾਰੀ ਨੂੰ ਅਦਾ ਕਰਨ ਦੇ ਹੁਕਮ ਹੋਏ ਹਨ। ਰੈਸਟੋਰੈਂਟ 2022 ਵਿੱਚ ਬੰਦ ਕਰ ਦਿੱਤਾ ਗਿਆ ਸੀ। ਰੈਸਟੋਰੈਂਟ ਮਾਲਕ ਨੂੰ ਘੱਟ ਤਨਖਾਹਾਂ ਦੇ 43,943.42, $21,000 ਰੀਪੈਮੇਂਟ ਦੇ, $20,000 ਜੁਰਮਾਨੇ ਦੇ ਅਦਾ ਕਰਨ ਦੇ ਹੁਕਮ ਹੋਏ ਹਨ ਤੇ ਨਾਲ ਹੀ ਈ ਆਰ ਏ ਨੇ ਸਾਫ ਕਰ ਦਿੱਤਾ ਹੈ ਕਿ ਕਾਰੋਬਾਰ ਬੰਦ ਹੋਣ ਜਾਣ ਦੇ ਬਾਵਜੂਦ ਕੋਈ ਵੀ ਮਾਲਕ ਕਰਮਚਾਰੀ ਦੇ ਹੱਕ ਨਹੀਂ ਮਾਰ ਸਕੇਗਾ।