ਝੂਠ ਬੋਲਕੇ ਆਪਣੇ ਆਪ ਨੂੰ ਬਿਲਡਰ ਦੱਸਣ ਵਾਲੇ ਪੰਜਾਬੀ ਨੂੰ ਹੋਇਆ $5000 ਦਾ ਜੁਰਮਾਨਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਪਰਥ ਦੇ ਵੇਲਾਰਡ ਦੇ ਰਹਿਣ ਵਾਲੇ ਸੁਰਜੀਤ ਸਿੰਘ ਨਾਮ ਦੇ ਪੰਜਾਬੀ ਨੌਜਵਾਨ ਨੂੰ ਵੈਸਟਰਨ ਆਸਟ੍ਰੇਲੀਆ ਸਰਵਿਸਜ਼ ਬੋਰਡ ਨੇ ਝੂਠ ਬੋਲਣ ਦੇ ਦੋਸ਼ ਹੇਠ $5000 ਦਾ ਜੁਰਮਾਨਾ ਕੀਤਾ ਗਿਆ ਹੈ। ਦਰਅਸਲ ਸੁਰਜੀਤ ਸਿੰਘ ਨੇ ਆਪਣੇ ਲਈ ਨੂੰ ਬਤੌਰ ਸਾਈਟ ਸੁਪਰਵਾਈਜ਼ਰ ਦਾ 8 ਸਾਲ ਤੋਂ ਵਧੇਰੇ ਦਾ ਅਨੁਭਵੀ ਦੱਸਿਆ ਸੀ, ਜਦਕਿ ਅਸਲ ਵਿੱਚ ਉਹ ਇਸ ਸਮੇਂ ਦੌਰਾਨ ਕੁਰੀਅਰ ਕੰਪਨੀ ਲਈ ਕੰਮ ਕਰਦਾ ਰਿਹਾ ਸੀ। ਸੁਰਜੀਤ ਸਿੰਘ ਖਿਲਾਫ ਹੋਈ ਕਾਰਵਾਈ ਵਿੱਚ ਉਸਨੂੰ ਗਲਤ ਜਾਣਕਾਰੀ ਦੇਕੇ ਰਜਿਸਟ੍ਰੇਸ਼ਨ ਕਰਨ ਦਾ ਦੋਸ਼ੀ ਵੀ ਪਾਇਆ ਗਿਆ। ਸੁਰਜੀਤ ਸਿੰਘ ਨੂੰ ਜੁਰਮਾਨੇ ਦੇ ਨਾਲ ਰਜਿਸਟ੍ਰੇਸ਼ਨ ਰੱਦ ਕਰਨ ਦਾ ਫੈਸਲਾ ਵੀ ਸੁਣਾਇਆ ਗਿਆ ਹੈ, ਹੁਣ ਉਸਨੂੰ ਬਿਲਡਰ ਪ੍ਰੈਕਟੀਸ਼ਨਰ ਤੇ ਬਿਲਡਿੰਗ ਕਾਂਟਰੇਕਟਰ ਦੀ ਰਜਿਸਟ੍ਰੇਸ਼ਨ ਸੁਰੇਂਡਰ ਕਰਨੀ ਪਏਗੀ।