ਕੁਈਨਜ਼ਲੈਂਡ ਦੇ ਗੁਰਲਾਲ ਸਿੰਘ ਨੂੰ 2 ਮਹਿਲਾਵਾਂ ਨੂੰ ਲੁੱਟਣ ਤੇ ਛੁਰਾ ਮਾਰਨ ਦੇ ਦੋਸ਼ ਹੇਠ ਕੀਤਾ ਗਿਆ ਗ੍ਰਿਫਤਾਰ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਦੇ ਮੇਰੀਬੋਰੋ ਦਾ ਰਹਿਣ ਵਾਲਾ ਗੁਰਲਾਲ ਸਿੰਘ 2 ਮਹਿਲਾਵਾਂ ਨੂੰ ਲੁੱਟਣ, ਇੱਕ ਨੂੰ ਜਖਮੀ ਕਰਨ, ਕਾਰ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਉਸਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦਰਅਸਲ ਗੁਰਲਾਲ ਨੇ ਪਹਿਲਾਂ ਮੇਰੀਬੋਰੋ ਦੀ ਟੁਆਗਾ ਰੋਡ ‘ਤੇ ਸ਼ਾਮ 6.30 ਵਜੇ ਇੱਕ 39 ਸਾਲਾ ਮਹਿਲਾ ਤੋਂ ਉਸਦੀ ਕਾਰ ਲੁੱਟੀ ਤੇ ਉਸ ਦੇ ਹੱਥ ਨੂੰ ਛੁਰੇ ਨਾਲ ਜਖਮੀ ਕੀਤਾ, ਇਸ ਤੋਂ ਬਾਅਦ 7 ਵਜੇ ਉਸਨੇ ਮੇਰੀਬੋਰੋ ਦੀ ਹੇਰੀ ਸਟਰੀਟ ‘ਤੇ ਏਟੀਐਮ ‘ਤੇ ਕੈਸ਼ ਜਮਾ ਕਰਵਾ ਰਹੀ 46 ਸਾਲਾ ਮਹਿਲਾ ਤੋਂ ਨਕਦੀ ਲੁੱਟੀ ਤੇ ਟੈਕਸੀ ਵਿੱਚ ਫਰਾਰ ਹੋ ਗਿਆ, ਪਰ ਚੰਗੀ ਗੱਲ ਇਹ ਰਹੀ ਕਿ ਉਸਨੂੰ ਕੁਝ ਹੀ ਸਮੇਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ।