15 ਸਾਲਾਂ ਦਾ ਆਕਲੈਂਡ ਨਾਲ ਪਿਆ ਪਿਆਰ ਭੁਲਾ ਦਿੱਤਾ ਮੈਲਬੋਰਨ ਦੇ ਇਸ ਸ਼ਾਨਦਾਰ ਇਲਾਕੇ ਨੇ

Spread the love

ਪੂਰਾ ਪਰਿਵਾਰ ਬੱਚਿਆਂ ਸਮੇਤ ਆਕਲੈਂਡ ਤੋਂ ਮੈਲਬੋਰਨ ਹੋਇਆ ਸ਼ਿਫਟ
ਮੈਲਬੋਰਨ (ਹਰਪ੍ਰੀਤ ਸਿੰਘ) – ਰਾਜਕੁਮਾਰ ਕਰੁਨਾਨਿਧੀ ਤੇ ਸੁਧਾ ਸਾਚੀ ਕਰੀਬ 15 ਸਾਲ ਆਕਲੈਂਡ ਵਿੱਚ ਰਹੇ, ਪਰ ਜਦੋਂ ਉਹ ਮੈਲਬੋਰਨ ਦੇ ਓਕਲੀ ਸਾਊਥ ਦੇ ਸਕੂਲ ਦੇ ਪ੍ਰਿੰਸੀਪਲ ਤੇ ਇਲਾਕੇ ਨੂੰ ਦੇਖਣ ਆਏ ਤਾਂ ਉਨ੍ਹਾਂ ਮਨ ਬਣਾ ਲਿਆ ਕਿ ਉਹ ਮੈਲਬੋਰਨ ਸ਼ਿਫਟ ਹੋਣਗੇ ਤੇ ਹੁਣ 2 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਪਰਿਵਾਰ ਨੂੰ ਮੈਲਬੋਰਨ ਗਿਆਂ ਨੂੰ ਤੇ ਪਰਿਵਾਰ ਮੰਨਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਤੇ ਪਰਿਵਾਰ ਦੇ ਭਵਿੱਖ ਨੂੰ ਲੈਕੇ ਇਹ ਫੈਸਲਾ ਉਨ੍ਹਾਂ ਦਾ ਸਭ ਤੋਂ ਵਧੀਆ ਫੈਸਲਾ ਸੀ। ਜਿੱਥੇ ਆਕਲੈਂਡ ਵਿੱਚ ਬੱਚਿਆਂ ਦਾ ਸਕੂਲ ਘਰ ਤੋਂ ਕਾਫੀ ਦੂਰ ਸੀ, ਉੱਥੇ ਹੀ ਓਕਲੀ ਸਾਊਥ ਵਿੱਚ ਬੱਚੇ ਮੈਲਬੋਰਨ ਦੇ ਟਾਪ ਦੇ ਸਕੂਲ ਵਿੱਚ ਪੜ੍ਹ ਰਹੇ ਹਨ ਤੇ ਪੈਦਲ ਦੂਰੀ ‘ਤੇ ਹੀ ਸਕੂਲ ਘਰ ਤੋਂ ਦੂਰ ਹੈ ਤੇ ਜਿਸ ਇਲਾਕੇ ਵਿੱਚ ਪਰਿਵਾਰ ਨੇ ਘਰ ਲਿਆ ਹੈ, ਉੱਥੋਂ ਦੇ ਲੋਕ ਇਨੇਂ ਮਿਲਣਸਾਰ ਹਨ ਕਿ ਉਨ੍ਹਾਂ ਨੂੰ ਆਕਲੈਂਡ ਛੱਡਣ ਦੀ ਘਾਟ ਹੀ ਮਹਿਸੂਸ ਨਹੀਂ ਹੋਈ। ਪਰਿਵਾਰ ਅਨੁਸਾਰ ਉਨਾਂ੍ਹ ਦਾ ਮੈਲਬੋਰਨ ਸ਼ਿਫਟ ਹੋਣ ਦਾ ਇਹ ਫੈਸਲਾ ਉਨ੍ਹਾਂ ਦੀ ਜਿੰਦਗੀ ਦਾ ਸਭ ਤੋਂ ਵਧੀਆ ਫੈਸਲਿਆਂ ਚੋਂ ਇੱਕ ਸੀ।