ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵੱਸਦੇ ਭਾਈਚਾਰੇ ਲਈ ਇਹ ਪਲ ਬਹੁਤ ਅਹਿਮ ਹਨ, ਕਿਉਂਕਿ ਨਿਊਜੀਲੈਂਡ ਫੌਜ ਵਿੱਚ ਨਾ ਸਿਰਫ 1 ਬਲਕਿ 2 ਸਿੱਖ ਨੌਜਵਾਨਾਂ ਦੇ ਭਰਤੀ ਹੋਣ ਦੀ ਖਬਰ ਹੈ। ਤਸਵੀਰ ਵਿੱਚ ਦਿਖਾਇਆ ਗਿਆ ਖੱਬੇ ਪਾਸੇ ਵਾਲਾ ਨੌਜਵਾਨ ਨਵਦੀਪ ਸਿੰਘ ਪੁੱਤਰ ਸਤਪਾਲ ਸਿੰਘ ਹੈ, ਜੋ ਕ੍ਰਾਈਸਚਰਚ ਦਾ ਰਹਿਣ ਵਾਲਾ ਹੈ, ਇਹ ਉਜੱਵਲਪ੍ਰੀਤ ਸਿੰਘ ਦਾ ਭਰਾ ਹੈ। ਦੂਜਾ ਨੌਜਵਾਨ ਆਕਲੈਂਡ ਦੇ ਸਿੱਧੂ ਪਰਿਵਾਰ ਨਾਲ ਸਬੰਧਤ ਹੈ, ਜਿਸਦਾ ਨਾਮ ਜਪਮਨ ਸਿੰਘ ਹੈ, ਪਿਤਾ ਦਾ ਨਾਮ ਜਗਜੀਤ ਸਿੰਘ ਸਿੱਧੂ ਹੈ, ਜੋ ਇਮੀਗ੍ਰੇਸ਼ਨ ਸਲਾਹਕਾਰ ਹਨ।। ਦੋਨਾਂ ਦੇ ਪਰਿਵਾਰਾਂ ਨੂੰ ਇਸ ਉਪਲਬਧੀ ‘ਤੇ ਬਹੁਤ-ਬਹੁਤ ਮੁਬਾਰਕਾਂ। ਇਨ੍ਹਾਂ ਦੋਨਾਂ ਸਿੱਖ ਨੌਜਵਾਨਾਂ ਦੀ ਨਿਊਜੀਲੈਂਡ ਫੌਜ ਵਿੱਚ ਭਰਤੀ ਦਰਸਾਉਂਦੀ ਹੈ ਕਿ ਅਸੀਂ ਜਿਸ ਸੋਹਣੇ ਦੇਸ਼ ਨਿਊਜੀਲੈਂਡ ਵਿੱਚ ਰਹਿ ਰਹੇ ਹਾਂ, ਉਸ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਵੀ ਹਾਂ।