ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਵਿੱਚ 19 ਸਾਲਾ ਮੁਟਿਆਰ ਨੂੰ ਆਪਣੀ ਰਾਈਡਸ਼ੇਅਰ ਗੱਡੀ ਵਿੱਚ ਬੈਠਾ, ਉਸਦਾ ਬਲਾਤਕਾਰ ਕਰਨ ਵਾਲਾ 43 ਸਾਲਾ ਪਾਕਿਸਤਾਨ ਮੂਲ ਦਾ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਡਰਾਈਵਰ ਦਾ ਨਾਮ ਮੁਹਮੰਦ ਯਹੀਆ ਦੱਸਿਆ ਜਾ ਰਿਹਾ ਹੈ, ਜਿਸ ਦਾ ਰਾਈਡਸ਼ੇਅਰ ਦਾ ਲਾਇਸੈਂਸ ਪਹਿਲਾਂ ਹੀ ਰੱਦ ਕੀਤਾ ਹੋਇਆ ਸੀ। ਮੁਹੰਮਦ ‘ਤੇ ਬਲਾਤਕਾਰ ਤੇ ਫਾਲਸ ਇਮਪ੍ਰੀਜ਼ਨਮੈਂਟ ਦੇ ਦੋਸ਼ ਦਾਇਰ ਕੀਤੇ ਗਏ ਹਨ। ਮੁਹੰਮਦ ਨੂੰ ਉਸਦੇ ਪੇਕਨਹੇਮ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।