ਸਕੂਲ ਜਾਂਦੀ ਲੜਕੀ ਨੂੰ ਇੱਕ ਅਨਜਾਣ ਵਿਅਕਤੀ ਨੇ ਅਗਵਾਹ ਕਰਨ ਦੀ ਕੀਤੀ ਕੋਸ਼ਿਸ਼
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਪੁਲਿਸ ਨੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਛੱਡਣ ਤੇ ਆਪ ਲੈ ਜਾਣ ਦੀ ਸਲਾਹ ਦਿੱਤੀ ਹੈ, ਦਰਅਸਲ ਓਟਾਰਾ ਦੇ ਟਾਂਗਾਰੋਆ ਕਾਲਜ ਵਿੱਚ ਇੱਕ ਨੌਜਵਾਨ ਬੱਚੀ ਨੂੰ ਇੱਕ ਕਾਰ ਚਾਲਕ ਵਲੋਂ ਅਗਵਾਹ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੜਕੀ ਨੇ ਦੱਸਿਆ ਕਿ ਪਹਿਲਾਂ ਤਾਂ ਵਿਅਕਤੀ ਨੇ ਉਸਦਾ ਫਲੇਟਬੁਸ਼ ਰੋਡ ‘ਤੇ ਪਿੱਛਾ ਕੀਤਾ ਅਤੇ ਬਾਅਦ ਵਿੱਚ ਉਸਨੂੰ ਕਾਰ ਵਿੱਚ ਬੈਠਣ ਲਈ ਕਿਹਾ, ਅਜਿਹਾ ਨਾ ਕਰਨ ‘ਤੇ ਵਿਅਕਤੀ ਗੁੱਸੇ ਵਿੱਚ ਆ ਗਿਆ, ਚੰਗੀ ਕਿਸਮਤ ਨੂੰ ਸਕੂਲ ਕੋਲ ਸੀ ਤੇ ਲੜਕੀ ਭੱਜਕੇ ਸਕੂਲ ਵਿੱਚ ਜਾ ਵੜੀ ਤੇ ਸਕੂਲ ਵਾਲਿਆਂ ਨੂੰ ਇਸ ਘਟਨਾ ਬਾਰੇ ਦੱਸਿਆ।