ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਭਰ ਦੇ ਹਸਪਤਾਲਾਂ ਵਿੱਚ ਇਸ ਵੇਲੇ ਕਪੈਸਟੀ ਕ੍ਰਾਈਸਸ ਚੱਲ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਹੁਣ ਰਿਹਾਇਸ਼ੀਆਂ ਨੂੰ ਇਲਾਜ ਸਮੇਂ ਸਿਰ ਨਹੀਂ ਮਿਲ ਰਿਹਾ, ਅਜਿਹਾ ਹੀ ਇੱਕ ਮਾਮਲਾ ਐਡੀਲੇਡ ਦੇ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 84 ਸਾਲਾ ਬਜੁਰਗ ਨੂੰ ਇਲਾਜ ਲਈ 10 ਘੰਟੇ ਤੱਕ ਉਡੀਕ ਕਰਨੀ ਪਈ ਤੇ ਇਸ ਦੌਰਾਨ ਉਹ ਇੱਕ ਵਾਰ ਤਾਂ ਖੰਘਦੀ-ਖੰਘਦੀ ਬੇਹੋਸ਼ ਵੀ ਹੋ ਗਈ।
ਮਾਮਲਾ ਹੈਲਥ ਮਨਿਸਟਰ ਕ੍ਰਿਸ ਪਿਕਟਨ ਤੱਕ ਪੁੱਜ ਚੁੱਕਾ ਹੈ ਤੇ ਉਨ੍ਹਾਂ ਵੀ ਮੰਨਿਆਂ ਹੈ ਕਿ ਇਹ ਬਜੁਰਗ ਦੇ ਇਲਾਜ ਲਈ ਲਿਆ ਗਿਆ ਲੋੜ ਤੋਂ ਵੱਧ ਸਮਾਂ ਹੈ ਤੇ ਇਸ ਮਾਮਲੇ ਵਿੱਚ ਉਹ ਤਫਤੀਸ਼ ਕਰਨਗੇ।