ਜਾਣੋ ਤੁਸੀਂ ਵੀ ਕਿਵੇਂ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਕਰ ਸਕਦੇ ਹੋ ਪੂਰਾ
ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਪੁਲਿਸ ਵਲੋਂ ਰੁਪਿੰਦਰ ਦੇ ਪੀਸੀਓ (ਪੁਲਿਸ ਕਸਟਡੀ ਅਫਸਰ) ਭਰਤੀ ਹੋਣ ‘ਤੇ ਉਸ ਨਾਮ ਵਧਾਈ ਸੰਦੇਸ਼ ਜਾਰੀ ਕੀਤਾ ਗਿਆ ਹੈ। ਰੁਪਿੰਦਰ ਜੋ 15 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਿਹਾ ਹੈ, ਦਾ ਸੁਪਨਾ ਸੀ ਕਿ ਉਹ ਪੁਲਿਸ ਵਿੱਚ ਭਰਤੀ ਹੋਏ ਤੇ ਆਖਿਰਕਾਰ ਉਸਦਾ ਇਹ ਸੁਪਨਾ ਪੂਰਾ ਹੋ ਗਿਆ ਹੈ। ਰੁਪਿੰਦਰ ਦਾ ਭਰਤੀ ਹੋਣਾ ਸੁਖਾਲਾ ਨਹੀਂ ਸੀ, ਕਿਉਂਕਿ ਜਦੋਂ ਰੁਪਿੰਦਰ ਨੇ ਭਰਤੀ ਲਈ ਫਾਰਮ ਭਰਿਆ ਤਾਂ ਉਸਨੂੰ ਸੱਟ ਲੱਗ ਗਈ ਤੇ ਜਦੋਂ ਉਸਨੂੰ ਫਿਟਨੈਸ ਟੈਸਟ ਲਈ ਤਾਰੀਖ ਦਾ ਪਤਾ ਲੱਗਾ ਤਾਂ ਉਸਨੇ ਆਪਣੀ ਹੋਸਪੀਟੇਲਟੀ ਖੇਤਰ ਵਿੱਚ ਫੁੱਲ ਟਾਈਮ ਨੌਕਰੀ ਛੱਡ ਦਿੱਤੀ ਅਤੇ ਆਪਣੇ ਆਪ ਨੂੰ ਫਿਜੀਕਲੀ ਫਿੱਟ ਕਰਨ ਲਈ ਦਿਨ-ਰਾਤ ਮਿਹਨਤ ਕਰਨ ਲੱਗਾ ਤੇ ਆਖਿਰਕਾਰ ਉਸਦੀ ਮਿਹਨਤ ਨੂੰ ਬੂਰ ਪਿਆ ਤੇ ਹੁਣ ਉਸਦਾ ਸੁਪਨਾ ਪੂਰਾ ਹੋ ਗਿਆ ਹੈ। ਰੁਪਿੰਦਰ ਦੇ ਬਤੌਰ ਪੀਸੀਓ ਭਰਤੀ ਹੋਣ ਨੂੰ ਪ੍ਰੇਰਣਾ ਸਰੋਤ ਦੱਸਦਿਆਂ ਵਿਕਟੋਰੀਆ ਪੁਲਿਸ ਨੇ ਹੋਰਾਂ ਨੂੰ ਵੀ ਇਸ ਕਿੱਤੇ ਨੂੰ ਅਪਨਾਉਣ ਦੀ ਸਲਾਹ ਦਿੱਤੀ ਹੈ ਤੇ ਇਸ ਲੰਿਕ ‘ਤੇ ਜਾਕੇ ਇਸ ਸਬੰਧੀ ਵਧੇਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।