ਸਾਵਧਾਨ ਰਿਹਾ ਕਰੋ ਆਸਟ੍ਰੇਲੀਆ ਵਾਲਿਓ!

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਹੀ ਸਿਹਤ ਵਿਭਾਗ ਨੇ ਕੁਦਰਤੀ ਤੌਰ ‘ਤੇ ਉੱਗਣ ਵਾਲੀ ਖੁੰਭ ਬਾਰੇ ਚੇਤਾਵਨੀ ਜਾਰੀ ਕੀਤੀ ਸੀ ਕਿ ਉਸਨੂੰ ਖਾਣ ਨਾਲ ਮੌਤ ਹੋ ਸਕਦੀ ਹੈ। ਵਿਕਟੋਰੀਆ ‘ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 53 ਸਾਲਾ ਮਹਿਲਾ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮਹਿਲਾ ਨੇ ਇੱਕ ਕੰਟਰੀ ਹੈਲਥ ਰੀਟਰੀਟ ਤੋਂ ਜੂਸ ਪੀਤਾ ਸੀ, ਜਿਸ ਵਿੱਚ ਮਸ਼ਰੂਮ ਸਨ, ਇਸ ਜੂਸ ਨੂੰ ਪੀਣ ਕਾਰਨ 2 ਹੋਰ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ। ਇਹ ਮਸ਼ਰੂਮ ਕੁਦਰਤੀ ਤੌਰ ‘ਤੇ ਘਰਾਂ ਵਿੱਚ, ਘਾਹ ਦੇ ਮੈਦਾਨਾਂ ਵਿੱਚ ਉੱਗਦੀ ਹੈ।