ਏਅਰ ਨਿਊਜੀਲੈਂਡ ਨੇ ਰਚਿਆ ਇਤਿਹਾਸ!

Spread the love

ਵਲੰਿਗਟਨ ਤੋਂ ਮਾਰਲਬੋਰੋ ਲਈ ਇਲੈਕਟ੍ਰਿਕ ਜਹਾਜ ਦੀ ਵਰਤੋਂ ਦਾ ਕੀਤਾ ਐਲਾਨ
ਆਕਲੈਂਡ (ਹਰਪ੍ਰੀਤ ਸਿੰਘ) – ਏਅਰ ਨਿਊਜੀਲੈਂਡ ਨੇ ਐਲਾਨ ਕੀਤਾ ਹੈ ਕਿ ਵਲੰਿਗਟਨ ਤੋਂ ਮਾਰਲਬੋਰੋ ਦਾ ਰੂਟ ਉਨ੍ਹਾਂ ਦਾ ਪਹਿਲਾ ਰੂਟ ਹੋਏਗਾ ਜੋ ਇਲੈਕਟ੍ਰਿਕ ਜਹਾਜ ਲਈ ਵਰਤਿਆ ਜਾਏਗਾ। ਇਸ ਜਹਾਜ ਦਾ ਨਾਮ ਬੀਟਾ ਆਲੀਆ ਹੈ। ਤੇ ਪਹਿਲੀ ਉਡਾਣ 2026 ਤੋਂ ਸ਼ੁਰੂ ਹੋ ਜਾਏਗੀ। ਸਭ ਤੋਂ ਪਹਿਲਾਂ ਕਾਰਗੋ ਓਨਲੀ ਫਲਾਈਟ ਹੀ ਸ਼ੁਰੂ ਕੀਤੀ ਜਾਏਗੀ।
ਦਸੰਬਰ 2023 ਵਿੱਚ ਏਅਰਲਾਈਨ ਦੇ ਚੀਫ ਐਗਜੀਕਿਊਟਿਵ ਗ੍ਰੇਗ ਫੋਰੇਨ ਨੇ ਦੱਸਿਆ ਸੀ ਕਿ ਕਾਰਬਨ ਐਮੀਸ਼ਨ ਦੀ ਸੱਮਸਿਆ ਨਾਲ ਨਜਿੱਠਣ ਲਈ ਉਨ੍ਹਾਂ ਦੀ ਏਅਰਲਾਈਨ ਵਲੋਂ ਅਜਿਹੇ ਉਪਰਾਲੇ ਕੀਤੇ ਜਾਣਗੇ।