ਨਿਊਜੀਲੈਂਡ ਵਾਸੀਆਂ ਲਈ ਰਾਹਤ, ਮਹਿੰਗਾਈ ਦਰ ਦਾ ਲਗਾਤਾਰ ਘਟਨਾ ਜਾਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਲਈ ਲਗਾਤਾਰ ਵੱਧਦੀ ਮਹਿੰਗਾਈ ਨੂੰ ਲੈਕੇ ਚੰਗੀ ਖਬਰ ਹੈ। ਤਾਜਾ ਜਾਰੀ ਹੋਏ ਸਟੇਟਸ ਐਨ ਜੈਡ ਦੇ ਆਂਕੜੇ ਦੱਸਦੇ ਹਨ ਕਿ ਮਾਰਚ ਕੁਆਟਰ ਤੱਕ ਬੀਤੇ ਇੱਕ ਸਾਲ ਵਿੱਚ ਮਹਿੰਗਾਈ ਦਰ 4% ਤੱਕ ਹੀ ਪੁੱਜੀ ਹੈ। ਇਸ ਤੋਂ ਪਹਿਲਾਂ ਬੀਤੇ ਇੱਕ ਸਾਲ ਤੋਂ ਦਸੰਬਰ 2023 ਤੱਕ ਇਹ 4.7% ਰਹੀ ਸੀ ਤੇ ਉਸ ਤੋਂ ਪਹਿਲਾਂ ਜੂਨ 2022 ਵਿੱਚ ਇਹ ਰਿਕਾਰਡਤੋੜ ਪੱਧਰ 7.3% ‘ਤੇ ਸੀ। ਸਟੇਟਸ ਐਨ ਜੈਡ ਕੰਜਿਊਮਰ ਦੀ ਸੀਨੀਅਰ ਮੈਨੇਜਰ ਨਿਕੋਲਾ ਗਰੋਡਨ ਨੇ ਦੱਸਿਆ ਕਿ ਇਸ ਤਿਮਾਹੀ ਵਿੱਚ ਚੀਜਾਂ ਦੇ ਮੁੱਲਾਂ ਵਿੱਚ ਵਾਧੇ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇੇ ਹਨ ਅਤੇ ਇਹ ਨਿਊਜੀਲੈਂਡ ਵਾਸੀਆਂ ਲਈ ਕਾਫੀ ਰਾਹਤ ਭਰੀ ਖਬਰ ਹੈ।