ਨਿਊਜੀਲੈਂਡ ਰਿਜ਼ਰਵ ਬੈਂਕ ਡਿਜੀਟਲ ਡਾਲਰਾਂ ਦੀ ਵਰਤੋਂ ਦੀ ਕਰ ਰਿਹਾ ਤਿਆਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਕਦ ਡਾਲਰਾਂ ਦੀ ਥਾਂ ‘ਤੇ ਭਵਿੱਖ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਡਿਜੀਟਲ ਡਾਲਰਾਂ ਦੀ ਵਰਤੋਂ ਦੀ ਆਦਤ ਪੈ ਸਕਦੀ ਹੈ। ਕਿਉਂਕਿ ਨਿਊਜੀਲੈਂਡ ਰਿਜ਼ਰਵ ਬੈਂਕ ਡਿਜੀਟਲ ਕਰੰਸੀ ਦੇ ਰੁਪਾਂਤਰਨ ‘ਤੇ ਵਿਚਾਰ ਕਰ ਰਿਹਾ ਹੈ ਤੇ ਆਉਂਦੇ ਕੁਝ ਸਾਲਾਂ ਵਿੱਚ ਇਹ ਇੱਕ ਸੱਚਾਈ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ। ਰਿਜ਼ਰਵ ਬੈਂਕ ਨੇ ਇਸ ਲਈ ਪਬਲਿਕ ਕੰਸਲਟੈਸ਼ਨ ਦਾ ਰਾਉਂਡ ਸ਼ੁਰੂ ਕੀਤਾ ਹੈ। ਡਾਇਰੈਕਟਰ ਆਫ ਮਨੀ ਐਂਡ ਕੈਸ਼ ਇਯਾਨ ਵੁਲਫੋਰਡ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਨਾਲ ਨਿਊਜੀਲੈਂਡ ਦੇ ਫਾਇਨੈਂਸ਼ਲ ਸਿਸਟਮ ਵਿੱਚ ਕੁਸ਼ਲਤਾ, ਨਵੀਨਤਾ ਤੇ ਮੁਕਾਬਲਾ ਦਾ ਦੌਰ ਸ਼ੁਰੂ ਹੋਏਗਾ। ਇਹ ਡਿਜੀਟਲ ਡਾਲਰ ਡਿਜੀਟਲ ਵਾਲੇਟ, ਪੈਮੇਂਟ ਕਾਰਡ ਤੇ ਪੈਮੇਂਟ ਐਪ ਰਾਂਹੀ ਵਰਤੇ ਜਾ ਸਕਣਗੇ।