ਨੈਲਸਨ ਦੀ ਡੈਂਟਲ ਕਲੀਨਿਕ ਵਿੱਚ ਕੰਮ ਕਰਦੀ ਨਰਸ ਨੂੰ ਹੋਈ ਸਜਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨੈਲਸਨ ਦੀ ਰਹਿਣ ਵਾਲੀ ਰੋਕਸੇਨ ਆਰਸੀ ਨੂੰ ਜਿਲ੍ਹਾ ਅਦਾਲਤ ਵਲੋਂ 4 ਮਹੀਨੇ ਦੀ ਹੋਮ ਡਿਟੈਂਸ਼ਨ ਦੀ ਸ਼ਜਾ ਸੁਣਾਈ ਗਈ ਹੈ। ਦਰਅਸਲ ਰੋਕਸੇਨ ਜਿਸ ਡੈਂਟਲ ਕਲੀਨਿਕ ਵਿੱਚ ਕੰਮ ਕਰਦੀ ਸੀ, ਉੱਥੇ ਉਸਨੇ ਨਕਲੀ ਇਨਵਾਇਸਾਂ ਬਣਾਕੇ ਮਰੀਜਾਂ ਦੇ ਪੈਸੇ ਆਪਣੇ ਖਾਤੇ ਵਿੱਚ ਪੁਆ ਲਏ ਤੇ ਇਹ ਪੈਸਾ ਉਸਨੇ ਆਪਣੀ ਜੂਏ ਦੀ ਆਦਤ ਨੂੰ ਪੂਰੀ ਕਰਨ ਲਈ ਵਰਤਿਆ। ਦੱਸਦੀਏ ਕਿ ਰੋਕਸੇਨ ਨੇ ਅਜਿਹਾ ਕਰਕੇ ਡੈਂਟਲ ਕਲੀਨਿਕ ਨਾਲ ਕਰੀਬ $4000 ਦੀ ਧੋਖਾਧੜੀ ਕੀਤੀ ਸੀ।