ਬਜੁਰਗ ਮਹਿਲਾ ਦਾ ਯੋਣ ਸੋਸ਼ਣ ਕਰਨ ਵਾਲੇ ਨੌਜਵਾਨ ਦੀ ਭਾਲ ਵਿੱਚ ਮੈਲਬੋਰਨ ਪੁਲਿਸ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਪੱਛਮੀ ਮੈਲਬੋਰਨ ਤੋਂ ਇੱਕ ਬਹੁਤ ਹੀ ਘਿਨੌਣੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬਜੁਰਗ ਮਹਿਲਾ ਜੋ ਆਪਣੇ ਪੋਤੇ ਨਾਲ ਖੇਡ ਰਹੀ ਸੀ, ਉਸਦਾ ਇੱਕ ਨੌਜਵਾਨ ਵਲੋਂ ਯੋਣ ਸੋਸ਼ਣ ਕੀਤੇ ਜਾਣ ਦੀ ਖਬਰ ਹੈ। ਇਹ ਘਟਨਾ ਸੈਂਟ ਐਲਬਨਜ਼ ਦੇ ਕ੍ਰੇਗੀਲੀਆ ਐਵੇਨਿਊ ਤੇ ਐਲ਼ਫਰੀਡਾ ਸਟਰੀਟ ਦੇ ਵਿਚਾਲੇ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਸਬੰਧੀ ਇੱਕ ਸੀਸੀਟੀ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਇਸ ਨੌਜਵਾਨ ਨੂੰ ਦੇਖਿਆ ਜਾ ਸਕਦਾ ਹੈ।