ਭਾਰਤੀ ਮੂਲ ਦੇ ਨੌਜਵਾਨ ਦੇ ਕਾਤਲ ਨੂੰ ਜੂਨ ਵਿੱਚ ਸੁਣਾਈ ਜਾਏਗੀ ਸਜਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – 2022 ਵਿੱਚ ਸੈਂਡਰਿੰਗਮ ਦੀ ਰੋਜ਼ ਕੋਟੇਜ਼ ਸੁਪਰੇਟ ਵਿਖੇ ਲੁੱਟ ਦੀ ਵਾਰਦਾਤ ਦੌਰਾਨ ਕਤਲ ਹੋਏ ਜਨਕ ਪਟੇਲ ਦੇ ਮੁੱਖ ਕਾਤਲ ਫ੍ਰੈਡਰਿਕ ਗਿਲਬਰਟ ਹੋਬਸਨ ਨੂੰ ਜੂਨ ਵਿੱਚ ਸਜਾ ਸੁਣਾਈ ਜਾਏਗੀ ਜਦਕਿ ਇਸ ਮਾਮਲੇ ਵਿੱਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 2 ਹੋਰ ਦੋਸ਼ੀਆਂ ਵਿੱਚੋਂ ਇੱਕ ਖਿਲਾਫ ਕਾਰਵਾਈ ਮਈ ਵਿੱਚ ਸ਼ੁਰੂ ਹੋਏਗੀ ਤੇ ਦੂਜਾ ਦੋਸ਼ੀ ਹੈਨਰੀ ਫ੍ਰੈਡ ਜੋ ਅਦਾਲਤ ਵਿੱਚ ਕਾਰਵਾਈ ਦਾ ਸਾਹਮਣਾ ਕਰ ਰਿਹਾ ਸੀ, ਉਸਦੇ ਮਾਮਲੇ ਵਿੱਚ ਅਗਲੀ ਕਿਸੇ ਵੀ ਸੁਣਵਾਈ ‘ਤੇ ਸੋਲੀਸਟਰ ਜਨਰਲ ‘ਤੇ ਰੋਕ ਲਾ ਦਿੱਤੀ ਹੈ, ਕਿਉਂਕਿ ਫ੍ਰੈਡ ਟਰਮੀਨਲੀ ਇੱਲ ਐਲਾਨਿਆ ਗਿਆ ਹੈ, ਭਾਵ ਉਸਨੂੰ ਕੋਈ ਲਾਇਲਾਜ ਬਿਮਾਰੀ ਹੋ ਗਈ ਹੈ, ਜਿਸਦਾ ਕੋਈ ਇਲਾਜ ਨਹੀਂ।