ਲਗਾਤਾਰ ਮਹਿੰਗੀ ਹੁੰਦੀ ਘਰਾਂ ਦੀ ਇੰਸ਼ੋਰੈਂਸ ਵੱਡੀ ਸਿਰਦਰਦੀ ਬਣ ਰਹੀ ਨਿਊਜੀਲੈਂਡ ਵਾਸੀਆਂ ਲਈ

Spread the love

23% ਤੋਂ 30% ਤੱਕ ਵਧੇ ਇੰਸ਼ੋਰੈਂਸ ਦੇ ਮੁੱਲ
ਆਕਲੈਂਡ (ਹਰਪ੍ਰੀਤ ਸਿੰਘ) – ਆਂਕੜੇ ਦੱਸਦੇ ਹਨ ਕਿ ਸਤੰਬਰ 2022 ਤੋਂ ਜੁਲਾਈ 2023 ਵਿਚਾਲੇ ਘਰਾਂ ਦੀਆਂ ਇੰਸ਼ੋਰੈਂਸ ਪ੍ਰੀਮੀਅਮ ਵਿੱਚ 23% ਦਾ ਔਸਤ ਵਾਧਾ ਹੋਇਆ ਹੈ ਤੇ ਕਈ ਇਲਕਾੇ ਜਿਨ੍ਹਾਂ ਵਿੱਚ ਮੌਸਮੀ ਆਫਤਾਂ ਦਾ ਵਧੇਰੇ ਖਤਰਾ ਹੈ ਜਿਵੇਂ ਕਿ ਵਲੰਿਗਟਨ ਤੇ ਮੈਲਬੋਰਨ ਦੇ ਕਈ ਇਲਾਕੇ ਉਨ੍ਹਾਂ ਵਿੱਚ ਤਾਂ ਇਹ ਵਾਧਾ 30% ਤੱਕ ਦਾ ਹੋਇਆ ਹੈ ਤੇ ਇਸ ਸਭ ਵਾਧੇ ਕਾਰਨ ਨਿਊਜੀਲੈਂਡ ਵਾਸੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਸਭ ਕਾਰਨ ਜਿੱਥੇ ਘਰਾਂ ਦੀ ਫੁੱਲ ਇੰਸ਼ੋਰੈਂਸ ਹਾਸਿਲ ਕਰਨਾ ਬਹੁਤ ਔਖਾ ਹੋ ਗਿਆ ਹੈ ਤੇ ਹਾਲਾਤ ਕਈਆਂ ਲਈ ਅਜਿਹੇ ਵੀ ਹਨ ਕਿ ਉਹ ਇੰਸ਼ੋਰੈਂਸ ਕਰਵਾਉਣ ਲਈ ਆਪਣੀ ਸੈਵਿੰਗਸ ਦੀ ਵਰਤੋਂ ਵੀ ਕਰ ਰਹੇ ਹਨ।