ਪੈਕ ਐਂਡ ਸੇਵ ਦੀ ਪਾਰਕਿੰਗ ਵਿੱਚ ਵਾਪਰਿਆ ਮੰਦਭਾਗਾ ਹਾਦਸਾ

Spread the love

ਕਾਰ ਹਾਦਸੇ ਵਿੱਚ ਇੱਕ ਰਾਹਗੀਰ ਦੀ ਮੌਤ ਤੇ ਕਈ ਹੋਰ ਜਖਮੀ
ਆਕਲੈਂਡ (ਹਰਪ੍ਰੀਤ ਸਿੰਘ) – ਟੌਪੋ ਦੇ ਪੈਕ ਐਂਡ ਸੇਵ ਦੀ ਕਾਰ ਪਾਰਕਿੰਗ ਵਿੱਚ ਅੱਜ ਦੁਪਹਿਰੇ 2.45 ‘ਤੇ ਵਾਪਰੇ ਹਾਦਸੇ ਵਿੱਚ ਇੱਕ ਰਾਹਗੀਰ ਦੀ ਮੌਤ ਹੋਣ ਦੀ ਖਬਰ ਹੈ ਤੇ 2 ਹੋਰਾਂ ਦੇ ਦਰਮਿਆਨੀਆਂ ਤੋਂ ਗੰਭੀਰ ਦਰਜੇ ਦੀਆਂ ਸੱਟਾਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ। ਹਾਦਸੇ ਵਿੱਚ ਕਾਰ ਚਾਲਕ ਵੀ ਜਖਮੀ ਹੋਇਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਸ਼ਨਾਖਤ ਅਜੇ ਜਾਰੀ ਨਹੀਂ ਕੀਤੀ ਗਈ ਹੈ, ਪਰ ਉਸਦੀ ਮੌਤ ਮੌਕੇ ‘ਤੇ ਹੀ ਹੋਈ ਦੱਸੀ ਜਾ ਰਹੀ ਹੈ। ਸੀਰੀਅਸ ਕਰੈਸ਼ ਯੂਨਿਟ ਵਲੋਂ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।