ਲੋਟੋ ਦੇ ਇੱਕੋ ਨੰਬਰ ਨੂੰ ਕਈ ਸਾਲ ਟਰਾਈ ਕਰਨ ਤੋਂ ਬਾਅਦ ਜਦੋਂ ਸਿਡਨੀ ਦੇ ਨੌਜਵਾਨ ਨੇ ਬਦਲੇ ਨੰਬਰ ਤਾਂ ਜਿੱਤ ਲਏ $3 ਮਿਲੀਅਨ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦਾ ਰਹਿਣ ਵਾਲਾ ਇੱਕ ਨੌਜਵਾਨ ਇਸ ਵੇਲੇ ਬਹੁਤ ਖੁਸ਼ ਹੈ, ਕਿਉਂਕਿ ਉਸਨੇ ਬੀਤੀ ਰਾਤ ਦੇ ਡਰਾਅ ਵਿੱਚ $3 ਮਿਲੀਅਨ ਜਿੱਤੇ ਹਨ। ਦਰਅਸਲ ਵਿਅਕਤੀ ਕਈ ਸਾਲਾਂ ਤੋਂ ਇਹ ਸੋਚ ਬਣਾਕੇ ਬੈਠਾ ਸੀ ਕਿ ਉਹ ਇੱਕੋ ਨੰਬਰ ਦੀ ਹੀ ਟਿਕਟ ਖ੍ਰੀਦੇਗਾ ਤੇ ਇੱਕ ਦਿਨ ਵੱਡਾ ਇਨਾਮ ਜਿੱਤੇਗਾ, ਪਰ ਬੀਤੇ ਦਿਨ ਨਿਕਲੇ ਡਰਾਅ ਵਿੱਚ ਉਸਨੇ ਨੰਬਰ ਬਦਲਣ ਦੀ ਸੋਚੀ ਤੇ ਰੈਂਡਮ ਨੰਬਰਾਂ ਦੀ ਟਿਕਟ ਖ੍ਰੀਦੀ। ਨੌਜਵਾਨ ਦੀ ਹੈਰਾਨੀ ਦੀ ਹੱਦ ਉਸ ਵੇਲੇ ਨਾ ਰਹੀ, ਜਦੋਂ ਉਸਨੇ ਟਿਕਟ ਚੈੱਕ ਕੀਤੀ ਤੇ $3 ਮਿਲੀਅਨ ਜਿੱਤ ਲਏ। ਦੱਸਦੀਏ ਕਿ ਇਸ ਸਾਲ ਹੁਣ ਤੱਕ ਓਜ਼ੀ ਲੋਟੋ ਤਹਿਤ ਲੋਕ $330.8 ਮਿਲੀਅਨ ਜਿੱਤ ਚੁੱਕੇ ਹਨ।