ਆਕਲੈਂਡ ਵਿੱਚ 2 ਮੰਜਿਲਾ ਘਰ ਸੜ੍ਹਕੇ ਹੋਇਆ ਸੁਆਹ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਨਿਊ ਵਿੰਡਸਰ ਦੇ ਡਿਕਸੀ ਰਿਜ਼ਰਵ ਵਿਖੇ ਇੱਕ 2 ਮੰਜਿਲਾ ਘਰ ਅੱਗ ਵਿੱਚ ਸੜ੍ਹਕੇ ਸੁਆਹ ਹੋਣ ਦੀ ਖਬਰ ਹੈ। ਫਾਇਰ ਐਂਡ ਐਮਰਜੈਂਸੀ ਵਿਭਾਗ ਅਨੁਸਾਰ ਅੱਗ ਬੁਝਾਉਣ ਲਈ ਮੌਕੇ ‘ਤੇ 3 ਕਰੂ ਤੇ 12 ਫਾਇਰ ਫਾਈਟਰ ਪੁੱਜੇ ਸਨ, ਪਰ ਇਸਦੇ ਬਾਵਜੂਦ ਘਰ ਕਾਫੀ ਨੁਕਸਾਨਿਆ ਗਿਆ ਤੇ ਹੁਣ ਬਿਲਕੁਲ ਵੀ ਰਹਿਣਯੋਗ ਨਹੀਂ ਰਿਹਾ। ਗੁਆਂਢੀਆਂ ਅਨੁਸਾਰ ਘਰ ਦੇ ਰਿਹਾਇਸ਼ੀ ਮੱਦਦ ਲਈ ਉੱਚੀ-ਉੱਚੀ ਚਿਲਾਅ ਰਹੇ ਸਨ। ਘਰ ਵਿੱਚ 2 ਛੋਟੇ ਬੱਚੇ ਤੇ ਉਨ੍ਹਾਂ ਦੇ ਮਾਪੇ ਰਹਿੰਦੇ ਸਨ।