ਪੰਜਾਬੀ ਨੌਜਵਾਨ ਹੱਥੋਂ ਕਤਲ ਹੋਈ ਨੌਜਵਾਨ ਮੁਟਿਆਰ ਦੇ ਮਾਮਲੇ ਵਿੱਚ ਨਿਊਜੀਲੈਂਡ ਪੁਲਿਸ ਦੀ ਅਣਗਹਿਲੀ ਆਈ ਸਾਹਮਣੇ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀ ਨੌਜਵਾਨ ਕੰਵਰਪਾਲ ਹੱਥੋਂ ਕਤਲ ਹੋਈ ਅਫਗਾਨੀ ਮੂਲ ਦੀ 21 ਸਾਲਾ ਫਰਜ਼ਾਨਾ ਯਕੂਬੀ ਜੇ ਅੱਜ ਜਿਓਂਦੀ ਹੁੰਦੀ ਤਾਂ ਉਹ ਆਪਣੇ ਵਕੀਲੀ ਦੇ ਪੇਸ਼ੇ ਸਦਕਾ ਕਈਆਂ ਦੀ ਮੱਦਦ ਕਰ ਰਹੀ ਹੁੰਦੀ, ਪਰ ਉਸਦੇ ਘਰਦਿਆਂ ਨੂੰ ਅਫਸੋਸ ਹੈ ਕਿ ਕੰਵਰਪਾਲ ਨੇ ਇੱਕ ਤਰਫਾ ਪਿਆਰ ਦੇ ਚਲਦਿਆਂ ਉਸਦਾ ਕਤਲ ਕਰ ਦਿੱਤਾ ਤੇ ਪੁਲਿਸ ਨੇ ਵੀ ਸਮਾਂ ਰਹਿੰਦਿਆਂ ਉਸਦੀ ਮੱਦਦ ਨਾ ਕੀਤੀ।
ਦ ਇੰਡੀਪੈਂਡੇਂਟ ਪੁਲਿਸ ਕੰਡਕਟ ਅਥਾਰਟੀ ਵਲੋਂ ਕੀਤੀ ਛਾਣਬੀਣ ਵਿੱਚ ਸਾਹਮਣੇ ਆਇਆ ਹੈ ਕਿ ਜੇ ਪੁਲਿਸ ਫਰਜ਼ਾਨਾ ਵਲੋਂ ਕੀਤੀ ਸ਼ਿਕਾਇਤਾਂ ਬਾਰੇ ਸਮਾਂ ਰਹਿੰਦਿਆਂ ਕਾਰਵਾਈ ਕਰਦੀ ਤਾਂ ਅੱਜ ਨਤੀਜੇ ਹੋਰ ਹੋਣੇ ਸੀ ਤੇ ਜਾਹਿਰ ਤੌਰ ‘ਤੇ ਫਰਜ਼ਾਨਾ ਜਿਓਂਦੀ ਹੋਣੀ ਸੀ। ਪੁਲਿਸ ਵਲੋਂ ਇਸ ਰਿਪੋਰਟ ਦੇ ਨਤੀਜਿਆਂ ‘ਤੇ ਸ਼ਰਮਿੰਦਗੀ ਮਹਿਸੂਸ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਹ ਫਰਜ਼ਾਨਾ ਦੇ ਪਰਿਵਾਰ ਨਾਲ ਮਿਲਕੇ ਮੁਆਫੀ ਮੰਗਣਗੇ।
ਕੰਵਰਪਾਲ ਨੂੰ ਇਸ ਮਾਮਲੇ ਵਿੱਚ 17 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਸੀ।