ਸਿਡਨੀ ਮਾਲ ਹਮਲੇ ਵਿੱਚ ਆਪਣਾ ਝੂਠਾ ਨਾਮ ਪ੍ਰਕਾਸ਼ਿਤ ਹੋਣ ਤੋਂ ਬਾਅਦ ਚੈਨਲ 7 ਵਾਲਿਆਂ ‘ਤੇ ਮਿਲੀਅਨ ਡਾਲਰਾਂ ਦਾ ਮੁੱਕਦਮਾ ਕਰਨ ਜਾ ਰਿਹਾ ਇਹ ਨੌਜਵਾਨ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – 20 ਸਾਲਾ ਨੌਜਵਾਨ ਬੈਨਜਾਮਿਨ ਕੋਹੇਨ ਨੂੰ ਸਿਡਨੀ ਮਾਲ ਹਮਲੇ ਦਾ ਮੁੱਖ ਦੋਸ਼ੀ ਦੱਸਣ ਵਾਲੇ ਚੈਨਲ 7 ਦੀਆਂ ਦਿੱਕਤਾਂ ਵੱਧ ਗਈਆਂ ਹਨ, ਕਿਉਂਕਿ ਹੁਣ ਬੈਨਜਾਮਿਨ ਕੋਹੇਨ ਨੇ ਚੈਨਲ ‘ਤੇ ਮਿਲੀਅਨ ਡਾਲਰ ਦਾ ਮਾਣ-ਹਾਨੀ ਦਾ ਮੁੱਕਦਮਾ ਕਰਨ ਦਾ ਮਨ ਬਣਾ ਲਿਆ ਹੈ ਤੇ ਇਸ ਲਈ ਇੱਕ ਮਸ਼ਹੂਰ ਵਕੀਲ ਵੀ ਹਾਇਰ ਕਰ ਲਿਆ ਹੈ।
ਦਰਅਸਲ ਮਾਲ ਵਿੱਚ ਹਮਲੇ ਦਾ ਮੁੱਖ ਦੋਸ਼ੀ ਕੁਈਨਜ਼ਲੈਂਡ ਦਾ ਜੋਇਲ ਕੋਚੀ ਸੀ, ਪਰ ਚੈਨਲ ਨੇ ਬੈਨਜਾਮੀਨ ਨੂੰ ਗਲਤੀ ਨਾਲ ਕਾਤਿਲ ਦੱਸ ਦਿੱਤਾ ਸੀ, ਬੈਨਜਾਮਿਨ ਅਨੁਸਾਰ ਇਸ ਖਬਰ ਤੋਂ ਬਾਅਦ ਉਸਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਹੈ।