ਆਕਲੈਂਡ ਵਾਸੀਆਂ ਨੂੰ ਮਿਲਣ ਜਾ ਰਹੀਆਂ 20 ਨਵੀਆਂ ਡਬਲ ਡੈੱਕਰ ਇਲੈਕਟ੍ਰਿਕ ਬੱਸਾਂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਅਗਲੀ ਅਪ੍ਰੈਲ ਤੱਕ ਆਕਲੈਂਡ ਵਾਸੀਆਂ ਨੂੰ 20 ਨਵੀਆਂ ਇਲੈਕਟ੍ਰਿਕ ਬੱਸਾਂ ਮਿਲਣ ਜਾ ਰਹੀਆਂ ਹਨ। ਇਹ ਬੱਸਾਂ ਆਕਲੈਂਡ ਟ੍ਰਾਂਸਪੋਰਟ ਦੇ ਫਲੀਟ ਵਿੱਚ ਵਾਧਾ ਕਾਫੀ ਸਹਾਇਕ ਮੰਨਿਆ ਜਾਏਗਾ। ਸਮੇਂ ਦੇ ਨਾਲ ਇਨ੍ਹਾਂ ਬੱਸਾਂ ਵਾਧਾ ਕਰਦਿਆਂ ਇਨ੍ਹਾਂ ਦੀ ਗਿਣਤੀ 40 ਕੀਤੀ ਜਾਏਗੀ ਤੇ ਇਸ ਲਈ ਕਰੀਬ $116 ਮਿਲੀਅਨ ਖਰਚੇ ਜਾਣਗੇ। 20 ਨਵੀਆਂ ਬੱਸਾਂ ਨੂੰ 120 ਰੂਟਾਂ ‘ਤੇ ਵਰਤਿਆ ਜਾਏਗਾ ਤੇ ਇਸਦਾ ਲਾਹਾ ਲੱਖਾਂ ਦੀ ਗਿਣਤੀ ਵਿੱਚ ਯਾਤਰੀਆਂ ਨੂੰ ਮਿਲੇਗਾ।