ਏਅਰ ਨਿਊਜੀਲੈਂਡ ਦੇ ਯਾਤਰੀ ਦੀ ਟਰਬੂਲੈਂਸ ਦੌਰਾਨ ਟੁੱਟੀ ਲੱਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਫਲਾਈਟ ਵਿੱਚ ਟਰਬੂਲੈਂਸ ਦੌਰਾਨ ਏਅਰ ਨਿਊਜੀਲੈਂਡ ਦੇ ਇੱਕ ਯਾਤਰੀ ਦੀ ਲੱਤ ਟੁੱਟਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਉਡਾਣ ਐਨ ਜੈਡ 65 ਬੀਤੇ ਮੰਗਲਵਾਰ ਬਾਲੀ ਤੋਂ ਆਕਲੈਂਡ ਆ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਚੰਗੀ ਕਿਸਮਤ ਨੂੰ ਜਹਾਜ ਵਿੱਚ ਇੱਕ ਡਾਕਟਰ ਮੌਜੂਦ ਸੀ। ਜਹਾਜ ਦੇ ਲੈਂਡ ਕਰਨ ਤੋਂ ਬਾਅਦ 47 ਸਾਲਾ ਮਰੀਜ ਨੂੰ ਮਿਡਲਮੋਰ ਹਸਪਤਾਲ ਭਰਤੀ ਕਰਵਾਇਆ ਗਿਆ। ਟਰਬੂਲੈਂਸ ਦਾ ਸਮਾਂ ਅੱਧੇ ਘੰਟੇ ਦੇ ਕਰੀਬ ਦੱਸਿਆ ਜਾ ਰਿਹਾ ਹੈ, ਜਦੋਂ ਇਹ ਹਾਦਸਾ ਵਾਪਰਿਆ।