ਨਿਊਜੀਲੈਂਡ ਦੇ ਕਾਰੋਬਾਰੀਆਂ ਨੇ ਰਿਕਾਰਡ ਗਿਣਤੀ ਵਿੱਚ ਨੌਕਰੀਆਂ ਲਈ ਦਿੱਤੇ ਇਸ਼ਤਿਹਾਰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਟਰੇਡ ਮੀ ਵਲੋਂ ਜਾਰੀ ਆਂਕੜੇ ਦੱਸਦੇ ਹਨ ਕਿ ਮਾਰਚ ਤਿਮਾਹੀ ਲਈ ਨਿਊਜੀਲੈਂਡ ਦੇ ਕਾਰੋਬਾਰੀਆਂ ਨੇ 11.7% ਵਧੇਰੇ ਨੌਕਰੀਆਂ ਦੇ ਇਸ਼ਤਿਹਾਰ ਦਿੱਤੇ ਹਨ, ਇਹ ਨੌਕਰੀਆਂ ਐਗਰੀਕਲਚਰ, ਹੋਰਟੀਕਲਚਰ ਤੇ ਹੋਸਪੀਟੇਲਟੀ ਸੈਕਟਰ ਨਾਲ ਸਬੰਧਤ ਹਨ। ਪਬਲਿਕ ਸੈਕਟਰ ਵਿੱਚ ਵੱਡੇ ਪੱਧਰ ‘ਤੇ ਨੌਕਰੀਆਂ ਖਤਮ ਕੀਤੇ ਜਾਣ ਦੇ ਬਾਵਜੂਦ ਇਹ ਆਂਕੜੇ ਸੰਤੁਸ਼ਟੀਦਾਇਕ ਹਨ। ਇਨ੍ਹਾਂ ਹੀ ਨਹੀਂ ਬਿਨੈਕਾਰਾਂ ਦੀ ਗਿਣਤੀ ਵਿੱਚ ਵੀ 15.4% ਦਾ ਵਾਧਾ ਹੋਇਆ ਹੈ ਤੇ ਇਨ੍ਹਾਂ ਵਿੱਚ ਬਹੁਤੇ ਪ੍ਰਵਾਸੀ ਹੀ ਮੰਨੇ ਜਾ ਰਹੇ ਹਨ। ਸਾਲ ਦਰ ਸਾਲ ਤਨਖਾਹਾਂ ਦੇ ਵਾਧੇ ਦੀ ਗੱਲ ਕਰੀਏ ਤਾਂ ਉਹ ਔਸਰ ਸਿਰਫ 2.2% ਹੀ ਰਿਹਾ ਹੈ।