ਵਲੰਿਗਟਨ ਦੇ ਇਸ ਹੋਟਲ ਨੂੰ ਐਲਾਨਿਆ ਗਿਆ ਨਿਊਜੀਲੈਂਡ ਦਾ ਸਭ ਤੋਂ ਵਧੀਆ ਹੋਟਲ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਵਲੰਿਗਟਨ ਦੇ ਸੋਜੁਰਨ ਅਪਾਰਟਮੈਂਟ ਹੋਟਲ ਨੂੰ ਨਿਊਜੀਲੈਂਡ ਦਾ ਸਭ ਤੋਂ ਵਧੀਆ ਹੋਟਲ ਐਲਾਨਿਆ ਗਿਆ ਹੈ। ਇਸ ਨੂੰ ਟਰਿਪ ਅਡਵਾਈਜ਼ਰ ਦੀ ਚੋਇਸ ਬੈਸਟ ਆਫ ਦ ਬੈਸਟ ਅਵਾਰਡ ਲਈ ਚੁਣਿਆ ਗਿਆ ਹੈ। ਇਸ ਹੋਟਲ ਨੂੰ 550 ਤੋਂ ਵਧੇਰੇ 5 ਸਟਾਰ ਬਬਲ ਰੇਟਿੰਗ ਮਿਲੀਆਂ ਹਨ। ਸਾਊਥ ਪੈਸੇਫਿਕ ਰੀਜਨ ਵਿੱਚ ਇਸਨੂੰ 8ਵਾਂ ਸਭ ਤੋਂ ਵਧੀਆ ਹੋਟਲ ਵੀ ਐਲਾਨਿਆ ਗਿਆ ਹੈ। ਇਸ ਹੋਟਲ ਵਿੱਚ ਕੁੱਲ 43 ਕਮਰੇ ਹਨ। ਸੂਚੀ ਵਿੱਚ ਦੂਜੇ ਨੰਬਰ ‘ਤੇ ਕ੍ਰਾਈਸਚਰਚ ਦਾ ਦ ਜੋਰਜ ਹੋਟਲ ਹੈ, ਜਦਕਿ ਉਸ ਤੋਂ ਬਾਅਦ ਕ੍ਰਮਵਾਰ ਆਕਲੈਂਡ ਦੇ 3 ਹੋਟਲ ਪਾਰਕ ਹਯਾਤ, ਐਮ ਸੋਸ਼ਲ, ਦ ਹੋਟਲ ਬ੍ਰਿਟਮੋਰਟ ਆਉਂਦੇ ਹਨ।