ਨਿਊਜੀਲੈਂਡ ਵਿੱਚ ਪ੍ਰਵਾਸੀ ਕਰਮਚਾਰੀ ਹੋ ਜਾਣ ਸਾਵਧਾਨ!

Spread the love

ਆ ਛੋਟੀ ਜਿਹੀ ਅਣਗਹਿਲੀ ਤੁਹਾਨੂੰ ਕਰਵਾਏਗੀ ਨਿਊਜੀਲੈਂਡ ਤੋਂ ਡਿਪੋਰਟ, ਇਮੀਗ੍ਰੇਸ਼ਨ ਨਿਊਜੀਲੈਂਡ ਦੀ ਚੇਤਾਵਨੀ ਹੋਈ ਜਾਰੀ
ਆਕਲੈਂਡ (ਹਰਪ੍ਰੀਤ ਸਿੰਘ) – ਜੇ ਸ਼ਰਾਬ ਪੀਕੇ ਗੱਡੀ ਚਲਾਉਣ ਜਿਹੇ ਅਪਰਾਧ ਨੂੰ ਤੁਸੀਂ ਵੱਡੀ ਗੱਲ ਨਹੀਂ ਮੰਨਦੇ ਤਾਂ ਹੁਣ ਥੋੜਾ ਧਿਆਨ ਦੇ ਲਓ, ਕਿਉਂਕਿ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਾਫ ਕਰ ਦਿੱਤਾ ਹੈ ਕਿ ਜੋ ਵੀ ਪ੍ਰਵਾਸੀ ਸ਼ਰਾਬ ਪੀਕੇ ਉਸਤੋਂ ਬਾਅਦ ਕੋਈ ਅਪਰਾਧ ਕਰਦਾ ਫੜਿਆ ਗਿਆ, ਭਾਂਵੇ ਉਹ ਅਪਰਾਧ ਸ਼ਰਾਬ ਪੀਕੇ ਗੱਡੀ ਚਲਾਉਣ ਦਾ ਹੀ ਹੋਏ ਜਾਂ ਕਿਸੇ ਨਾਲ ਹੋਈ ਮਾਮੂਲੀ ਲੜਾਈ ਦਾ ਤਾਂ ਇਸ ਗਲਤੀ ਲਈ ਤੁਹਾਨੂੰ ਨਿਊਜੀਲੈਂਡ ਤੋਂ ਡਿਪੋਰਟ ਹੋਣਾ ਪੈ ਸਕਦਾ ਹੈ। ਦਰਅਸਲ ਬੀਤੇ ਕੁਝ ਸਮੇਂ ਵਿੱਚ ਪ੍ਰਵਾਸੀ ਕਰਮਚਾਰੀਆਂ ਵਿੱਚ ਵਧੇ ਸ਼ਰਾਬ ਸਬੰਧੀ ਅਪਰਾਧਾਂ ਦੀ ਗਿਣਤੀ ਕਾਫੀ ਵਧੀ ਹੈ, ਜਿਸ ਤੋਂ ਬਾਅਦ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਇਹ ਕਰੜਾ ਰੱਵਈਆ ਅਪਨਾਉਣ ਦਾ ਫੈਸਲਾ ਲਿਆ ਹੈ। ਇਨ੍ਹਾਂ ਹੀ ਨਹੀਂ ਇੱਥੋਂ ਡਿਪੋਰਟ ਹੋਣ ਤੋਂ ਬਾਅਦ ਨਿਊਜੀਲੈਂਡ ਦੇ ਮਿੱਤਰ ਦੇਸ਼ਾਂ ਲਈ ਵੀ ਤੁਹਾਡਾ ਵੀਜਾ ਹਾਸਿਲ ਕਰਨਾ ਔਖਾ ਸਾਬਿਤ ਹੋਏਗਾ।