ਆਸਟ੍ਰੇਲੀਆ ਵੱਸਦੇ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

Spread the love

ਪੰਜਾਬਣ ਖੁਸ਼ੀ ਦਿਓਲ ਬਣੀ ਅੰਡਰ-18 ਦੀ 1500 ਮੀਟਰ ਦੀ ਚੈਂਪੀਅਨ
ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀ ਰਹਿਣ ਵਾਲੀ ਖੁਸ਼ੀ ਦਿਓਲ ਨਾਮ ਸੁਣਕੇ ਹੀ ਆਸਟ੍ਰੇਲੀਆ ਵੱਸਦੇ ਭਾਈਚਾਰੇ ਨੂੰ ਮਾਣ ਮਹਿਸੂਸ ਹੁੰਦਾ ਹੈ, ਕਿਉਂਕਿ ਛੋਟੀ ਉਮਰ ਵਿੱਚ ਇਸ ਦੌੜਾਕ ਨੇ ਆਪਣੇ ਨਾਮ ਦੀ ਪ੍ਰਸ਼ੰਸਾ ਖੱਟਣੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕਈ ਦੌੜਾਂ ਜਿੱਤ ਚੁੱਕੀ ਖੁਸ਼ੀ ਦਿਓਲ ਨੇ ਅੰਡਰ-18 ਦੀ 1500 ਮੀਟਰ ਦੀ ਦੌੜ ਜਿੱਤਕੇ ਨਵਾਂ ਮੁਕਾਮ ਹਾਸਿਲ ਕੀਤਾ ਹੈ। ਇਹ ਦੌੜੇ ਉਸਨੇ 4.28 ਸਮੇਂ ਵਿੱਚ ਪੂਰੀ ਕੀਤੀ ਹੈ।