ਐਤਵਾਰ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਟਾਕਾਨਿਨੀ ਵਿਖੇ ਕਰਵਾਇਆ ਜਾ ਰਿਹਾ ਅਜਾਦ ਕਬੱਡੀ ਕੱਪ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਉਂਦੇ ਐਤਵਾਰ 21 ਅਪ੍ਰੈਲ 2024 ਨੂੰ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅਜਾਦ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਬੱਡੀ ਦੇ ਨਾਲ-ਨਾਲ ਵਾਲੀਬਾਲ, ਬੱਚਿਆਂ ਦੀਆਂ ਖੇਡਾਂ, ਲੇਡੀਜ਼ ਮਿਊਜਿਕਲ ਚੇਅਰ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ।
ਇਹ ਕਬੱਡੀ ਕੱਪ ਇਸ ਸੀਜ਼ਨ ਦਾ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਸਰਪ੍ਰਸਤੀ ਹੇਠ ਹੋਣ ਵਾਲਾ ਅਖੀਰਲਾ ਕਬੱਡੀ ਟੂਰਨਾਮੈਂਟ ਹੋਏਗਾ। ਸੋ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ: ਜੈਜ ਧਾਲੀਵਾਲ(022 043 9078), ਬਲਜਿੰਦਰ ਐਸੀਪੀ (021 907 655) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।