ਗੁਰੂਘਰ ਵਿੱਚ ਸ਼ਰਧਾਲੂ ਪਰਿਵਾਰ ਨੇ ਚੜ੍ਹਾਈ ਜੀਪ

Spread the love

ਗੁਰੂਘਰ ਵਿੱਚ ਸ਼ਰਧਾਲੂ ਪਰਿਵਾਰ ਨੇ ਚੜ੍ਹਾਈ ਜੀਪਗੁਰੂਘਰ ਵਿਖੇ ਸੇਵਾਦਾਰਾਂ ਲਈ ਕਾਫੀ ਮੱਦਦਗਾਰ ਸਾਬਿਤ ਹੋਏਗਾ ਇਹ ਜੀਪ
ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਇੱਕ ਸ਼ਰਧਾਲੂ ਪਰਿਵਾਰ ਵਲੋਂ ਜੀਪ ਭੇਂਟ ਵਜੋਂ ਦਿੱਤੀ ਗਈ ਹੈ। ਇਹ ਜੀਪ ਸੇਵਾਦਾਰਾਂ ਲਈ ਕਾਫੀ ਮੱਦਦਗਾਰ ਸਾਬਿਤ ਹੋਏਗੀ, ਕਿਉਂਕਿ ਇਸ ਜੀਪ ‘ਤੇ ਫੂਡ ਬੈਗ ਤੇ ਸ਼ੈਡਾਂ ‘ਚੋਂ ਗਰੋਸਰੀ ਢੋਣ ਦਾ ਕੰਮ ਆਸਾਨੀ ਨਾਲ ਲਿਆ ਜਾਏਗਾ। ਇਨ੍ਹਾਂ ਹੀ ਨਹੀਂ ਗੁਰੂਘਰ ਦੇ ਵੱਡੇ-ਵੱਡੇ ਗਰਾਉਂਡਾਂ ਦੇ ਬੂਟਿਆਂ ਦੀ ਸੇਵਾ ਕਰ ਸੇਵਾਦਾਰਾਂ ਲਈ ਵੀ ਸਮਾਨ ਲਿਆਉਣ-ਲੈਜਾਣ ਵਿੱਚ ਇਹ ਮੱਦਦਗਾਰ ਸਾਬਿਤ ਹੋਏਗੀ। ਇਹ ਸੇਵਾ ਤੀਰਥ ਸਿੰਘ ਅਟਵਾਲ ਤੇ ਗੁਰਦੀਪ ਸਿੰਘ ਅਟਵਾਲ ਦੇ ਪਰਿਵਾਰ ਵਲੋਂ ਕੀਤੀ ਗਈ ਹੈ।