ਨਿਊਜੀਲੈਂਡ ਵਾਸੀਆਂ ਨੂੰ ਇਜ਼ਰਾਈਲ ਛੱਡਣ ਦੇ ਹੋਏ ਆਦੇਸ਼

Spread the love

ਆਕਲੈਂਡ (ਹਰਪ੍ਰੀਤ ਸਿੰਘ) – ਇਜ਼ਰਾਈਲ ‘ਤੇ ਇਰਾਨ ਵਲੋਂ ਕਈ ਮਿਜ਼ਾਈਲਾਂ ਨਾਲ ਕੀਤੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਅੱਗੋਂ ਕਈ ਮਿਜ਼ਾਈਲਾਂ ਦਾਗ ਦਿੱਤੀਆਂ ਹਨ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਮਾਹੌਲ ਤਣਾਅ ਭਰਿਆ ਹੁੰਦਾ ਜਾਪਦਾ ਹੈ। ਇਸੇ ਸਭ ਨੂੰ ਧਿਆਨ ਵਿੱਚ ਰੱਖਦਿਆਂ ਨਿਊਜੀਲੈਂਡ ਸਰਕਾਰ ਨੇ ਇਜ਼ਰਾਈਲ ਵਿੱਚ ਮੌਜੂਦ ਨਿਊਜੀਲੈਂਡ ਵਾਸੀਆਂ ਨੂੰ ਇਜ਼ਰਾਈਲ ਛੱਡਣ ਦੀ ਸਲਾਹ ਦਿੱਤੀ ਹੈ। ਦੱਸਦੀਏ ਕਿ ਬੀਤੇ 5 ਦਿਨਾਂ ਵਿੱਚ ਇਜ਼ਰਾਈਲ ਵਲੋਂ ਕੀਤਾ ਗਿਆ ਇਰਾਨ ‘ਤੇ ਇਹ ਪਹਿਲਾ ਹਮਲਾ ਹੈ, ਹਾਲਾਂਕਿ ਇਰਾਨ ਨੇ ਇਸ ਹਮਲੇ ਦੇ ਕੀਤੇ ਜਾਣ ਦੀ ਗੱਲ ਨੂੰ ਸਿਰੇ ਤੋਂ ਨਕਾਰਿਆ ਹੈ।