ਐਮ ਡੀ ਐਚ ਤੇ ਐਵਰੈਸਟ ਮਸਾਲਿਆਂ ਦੇ ਸ਼ੋਕੀਨ ਸਾਵਧਾਨ!

Spread the love

ਆਕਲੈਂਡ (ਹਰਪ੍ਰੀਤ ਸਿੰਘ) – ਹਾਂਗਕਾਂਗ ਅਤੇ ਸਿੰਗਾਪੁਰ ਦੀਆਂ ਫੂਡ ਰੇਗੁਲੇਟਰੀ ਅਥਾਰਟੀਆਂ ਨੇ ਐਮ ਡੀ ਐਚ ਅਤੇ ਐਵਰੈਸਟ ਮਸਾਲਿਆਂ ਦੇ ਕਈ ਉਤਪਾਦਾਂ ਵਿੱਚ ਇਥੀਲੀਨ ਓਕਸਾਈਡ ਦੀ ਪੁਸ਼ਟੀ ਕੀਤੀ ਹੈ, ਜੋ ਕਿ ਕੈਂਸਰ ਪੈਦਾ ਕਰਨ ਵਾਲਾ ਤੱਤ ਹੈ। ਇਸੇ ਦੇ ਚਲਦਿਆਂ ਦੋਨਾਂ ਕੰਪਨੀਆਂ ਦੇ ਕਈ ਮਸਾਲਿਆਂ ਨੂੰ ਇਨ੍ਹਾਂ ਦੇਸ਼ਾਂ ਦੀ ਮਾਰਕੀਟਾਂ ਵਿੱਚੋਂ ਵਾਪਿਸ ਮੰਗਵਾਇਆ ਗਿਆ ਹੈ। ਐਮਡੀਐਚ ਦੇ ਜਿਨ੍ਹਾਂ ਉਤਪਾਦਾਂ ‘ਤੇ ਰੋਕ ਲੱਗੀ ਹੈ, ਉਨ੍ਹਾਂ ਦੇ ਨਾਮ ਹਨ: ਕਰੀ ਪਾਉਡਰ, ਮਿਕਸਡ ਮਸਾਲਾ ਪਾਉਡਰ, ਸਾਂਭਰ ਮਸਾਲਾ ਤੇ ਐਵਰੈਸਟ ਦਾ ਫਿਸ਼ ਕਰੀ ਮਸਾਲਾ।
ਦੱਸਦੀਏ ਕਿ ਇਥਲੀਨ ਓਕਸਾਈਡ ਨੂੰ ਬਿਲਕੁਲ ਵੀ ਭੋਜਨ ਪਦਾਰਥਾਂ ਦੇ ਵਿੱਚ ਨਹੀਂ ਵਰਤਿਆ ਜਾ ਸਕਦਾ। ਜਿਨ੍ਹਾਂ ਨੇ ਇਹ ਉਤਪਾਦ ਖ੍ਰੀਦੇ ਹਨ, ਉਹ ਬਿਲਕੁਲ ਵੀ ਇਨ੍ਹਾਂ ਦਾ ਸੇਵਨ ਨਾ ਕਰਨ ਤੇ ਵਾਪਿਸ ਰੀਟੇਲਰ ਨੂੰ ਦੇ ਦੇਣ।