ਆਕਲੈਂਡ ਦੀ ਨਿਊਮਾਰਕੀਟ ਵਿੱਚ ਜਿਊਲਰੀ ਸਟੋਰ ‘ਤੇ ਦਿਨ-ਦਿਹਾੜੇ ਦਿੱਤਾ ਗਿਆ ਲੁੱਟ ਨੂੰ ਅੰਜਾਮ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਐਤਵਾਰ ਦੀ ਸ਼ਾਮ 7 ਵਜੇ ਦੇ ਕਰੀਬ ਆਕਲੈਂਡ ਦੀ ਨਿਊਮਾਰਕੀਟ ਸਥਿਤ ਇੱਕ ਜਿਊਲਰੀ ਸ਼ਾਪ ਵਿਖੇ ਸ਼ਰੇਆਮ ਲੁੱਟ ਦੀ ਵਾਰਦਾਤ ਹੋਣ ਦੀ ਖਬਰ ਹੈ। ਇਹ ਲੁੱਟ ਦੀ ਵਾਰਦਾਤ ਨਿਊਮਾਰਕੀਟ ਦੀ ਬਰੋਡਵੇਅ ਸਟਰੀਟ ‘ਤੇ ਵਾਪਰੀ ਹੈ। ਮੌਕੇ ‘ਤੇ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਸਭ ਤੋਂ ਪਹਿਲਾਂ ਇਲਾਕੇ ਨੂੰ ਸੀਲ ਕੀਤਾ ਗਿਆ ਤੇ ਪੁਲਿਸ ਦੇ ਦੱਸੇ ਅਨੁਸਾਰ ਲੁਟੇਰੇ ਸ਼ਾਪ ਤੋਂ ਕਈ ਜਿਊਲਰੀ ਦੀਆਂ ਮਹਿੰਗੀਆਂ ਆਈਟਮਾਂ ਨਾਲ ਲੈ ਗਏ ਹਨ ਤੇ ਇੱਕ ਕਾਰ ਵਿੱਚ ਮੌਕੇ ਤੋਂ ਫਰਾਰ ਹੋਏ ਹਨ। ਪੁਲਿਸ ਵਲੋਂ ਲੁਟੇਰਿਆਂ ਦੀ ਭਾਲ ਜਾਰੀ ਹੈ।